ਕਿਸਾਨਾਂ ਦਾ ਸੰਘਰਸ਼ ਖਤਮ ਹੋਗਿਆ ਅਤੇ 15 ਦਸੰਬਰ ਤੋਂ ਪੰਜਾਬ ਵਿੱਚ ਟੋਲ ਪਲਾਜ਼ਾ ਵੀ ਸ਼ੁਰੂ ਹੋ ਜਾਣਗੇ। ਇਸ ਨਾਲ ਲੋਕਾਂ ਦੀਆਂ ਨੌਕਰੀਆਂ ਵੀ ਮੁੜ ਤੋਂ ਚੱਲ ਪੈਣਗੀਆਂ ਅਤੇ ਵਪਾਰ ਵੀ ਚੱਲੇਗਾ। ਕਿਸਾਨਾਂ ਦਾ ਸੰਘਰਸ਼ ਖਤਮ ਹੁੰਦਿਆਂ ਹੀ ਜੋ ਨੁਕਸਾਨ ਹੁਣ ਤੱਕ ਹੋਇਆ ਹੈ ਉਹ ਵਸੂਲਣ ਲਈ ਟੋਲ ਕੰਪਨੀਆਂ ਵੱਲੋਂ ਕਿਰਾਏ ਵਿੱਚ ਵਾਧਾ ਵੀ ਕਰ ਦਿੱਤਾ ਹੈ। ਲਾਡੋਵਾਲ ਟੋਲ ਪਲਾਜ਼ਾ ਤੋਂ ਲੰਘਣ ਲਈ ਹੁਣ ਕਿਰਾਇਆ 5 ਫੀਸਦੀ ਮਹਿੰਗਾ ਕਰ ਦਿੱਤਾ ਹੈ ਅਤੇ ਨਵੇਂ ਬੋਰਡ ਲਗਾ ਦਿੱਤੇ ਗਏ ਹਨ। ਪੰਜਾਬ ਵਿੱਚ ਹਰ ਟੋਲ ਪਲਾਜ਼ਾ ਦੀ ਫੀਸ ਵਧਾਈ ਗਈ ਹੈ ਜਿਸ ਕਾਰਨ ਲੋਕਾਂ ਨੂੰ ਹੁਣ ਮੁਫ਼ਤ ਵਾਲਾ ਸਫ਼ਰ ਮਹਿੰਗਾ ਮੁੱਲ ਤਾਰਕੇ ਕਰਨਾ ਪਵੇਗਾ।
https://www.facebook.com/thekhabarsaar/