ਸੰਗਰੂਰ ਕੋਠੀ, ਬਨਾਸਰ ਬਾਗ, ਮਾਰਬਲ ਬਾਰਾਂਦਰੀ ਅਤੇ ਘੰਟਾ ਘਰ ਲੋਕਾਂ ਲਈ ਖੁੱਲ੍ਹੇ, 3 ਰੋਜ਼ਾ ਸੰਗਰੂਰ ਵਿਰਾਸਤੀ ਮੇਲਾ ਸ਼ੁਰੂ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੰਗਰੂਰ ਦੀ ਵਿਰਾਸਤ ਨੂੰ ਰੂਪਮਾਨ ਕਰਦੇ ਤਿੰਨ ਰੋਜ਼ਾ ‘ਸੰਗਰੂਰ ਵਿਰਾਸਤੀ ਮੇਲੇ’ ਦਾ ਬਨਾਸਰ ਬਾਗ਼ ਤੋਂ ਆਗਾਜ਼ ਕੀਤਾ। ਇਸ ਮੌਕੇ ਮੁੱਖ ਮੰਤਰੀ ਚੰਨੀ ਨੇ ਕਰੀਬ 7 ਕਰੋੜ ਰੁਪਏ ਦੀ ਲਾਗਤ ਨਾਲ ਸੰਗਰੂਰ ਕੋਠੀ, ਬਨਾਸਰ ਬਾਗ, ਮਾਰਬਲ ਬਾਰਾਂਦਰੀ ਅਤੇ ਘੰਟਾ ਘਰ ਨੂੰ ਪੁਨਰ ਸੁਰਜੀਤ ਕਰਨ ਅਤੇ ਅਪਗ੍ਰੇਡੇਸ਼ਨ ਕਰਨ ਉਪਰੰਤ ਮਨੁੱਖਤਾ ਨੂੰ ਸਮਰਪਿਤ ਕਰਨ ਦੀ ਰਸਮ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਅਤੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਮੌਜੂਦਗੀ ਵਿੱਚ ਅਦਾ ਕੀਤੀ।

ਇਸ ਮੌਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਿਰਾਸਤੀ ਮੇਲੇ ਦੀ ਸਟੇਜ ਤੋਂ ਅਦਾਕਾਰਾਂ ਅਤੇ ਲੋਕ ਸਾਜ਼ ਵਜਾਉਣ ਵਾਲਿਆਂ ਦੀ ਹੌਂਸਲਾ ਅਫ਼ਜਾਈ ਕਰਦਿਆਂ ਖੁਦ ਵੀ ਨੌਜਵਾਨ ਕਲਾਕਾਰਾਂ ਨਾਲ ਖੜ ਕੇ ਸਾਜ਼ ਵਜਾਏ। ਜ਼ਿਲਾ ਪ੍ਰਸ਼ਾਸਨ ਦੀ ਤਰਫੋਂ ਡਿਪਟੀ ਕਮਿਸ਼ਨਰ ਰਾਮਵੀਰ ਤੇ ਹੋਰ ਅਧਿਕਾਰੀਆਂ ਵੱਲੋਂ ਮੁੱਖ ਮੰਤਰੀ ਨੂੰ ਸਨਮਾਨਿਤ ਕੀਤਾ ਗਿਆ ਅਤੇ ਇੱਕ ਪੁਸਤਕ ‘ਸੰਗਰੂਰ ਦੈੱਨ ਐਂਡ ਨਾਓ ਟੇਲ ਆਫ਼ ਏ ਸਿਟੀ’ ਵੀ ਭੇਟ ਕੀਤੀ। ਇਸ ਮੌਕੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਸੰਗਰੂਰ ਵਿਰਾਸਤੀ ਮੇਲੇ ਤਹਿਤ 15 ਅਤੇ 16 ਦਸੰਬਰ ਨੂੰ ਵੀ ਬਨਾਸਰ ਬਾਗ ਵਿਖੇ ਲੋਕ ਕਲਾਵਾਂ ’ਤੇ ਆਧਾਰਤ ਸਮਾਗਮਾਂ ਦੀ ਪੇਸ਼ਕਾਰੀ ਕੀਤੀ ਜਾਵੇਗੀ ਜਿਸ ਵਿੱਚ ਪੰਜਾਬ ਭਰ ਤੋਂ ਆਏ ਕਲਾਕਾਰ ਅਤੇ ਨਾਟਕਕਾਰ ਆਪਣੇ ਹੁਨਰ ਦੀ ਬਾਖੂਬੀ ਪੇਸ਼ਕਾਰੀ ਕਰਨਗੇ।

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਿੱਧੂ ਦੇ ਕੁੱਛੜ ਬੈਠਣਗੇ ਦਾਗ਼ੀ ਕਾਂਗਰਸੀ, ਹੁਣ ਦੱਸਣ ਸਿੱਧੂ ਮਾਫ਼ੀਆ ਕਿਵੇਂ ਖਤਮ ਕਰਨਗੇ ?

ਰਾਕੇਸ਼ ਟਿਕੈਤ ਨੇ ਖਾਲੀ ਕੀਤਾ ਗਾਜ਼ੀਪੁਰ ਬਾਰਡਰ, ਸਿਆਸਤਦਾਨਾਂ ਤੋਂ ਕੱਢੀ ਵੱਡੀ ਰੈਲੀ