ਪੰਜਾਬ ਵਿਧਾਨ ਸਭਾ ਚੋਣਾਂ 2022 ਦੀਆਂ ਤਿਆਰੀਆਂ ਲਈ ਅਤੇ ਵਿਰੋਧੀ ਧਿਰਾਂ ਉੱਤੇ ਨਿਸ਼ਾਨੇ ਸਾਧਨ ਲਈ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਰਵੀਂ ਕੇਜਰੀਵਾਲ ਅੰਮ੍ਰਿਤਸਰ ਹਵਾਈ ਅੱਡੇ ਪਹੁੰਚੇ। ਉਸਤੋਂ ਬਾਅਦ ਅਰਵਿੰਦ ਕੇਜਰੀਵਾਲ ਆਪਣੇ ਸਾਥੀਆਂ ਨਾਲ ਜਲੰਧਰ ਲਈ ਰਵਾਨਾ ਹੋਏ, ਜਿਥੇ ਇੱਕ ਵੱਡੀ ਤਿਰੰਗਾ ਯਾਤਰਾ ਕੱਢਣ ਦੀ ਸ਼ੁਰੂਆਤ ਕਰਨਗੇ। ਇਸ ਦੌਰਾਨ ਲੋਕਾਂ ਦੇ ਮਸਲੇ ਸੁਣਕੇ ਆਪਣੇ ਪਾਰਟੀ ਵੱਲੋਂ ਐਲਾਨੇ ਉਮੀਦਵਾਰਾਂ ਨਾਲ ਉਸ ਬਾਰੇ ਚਰਚਾ ਕਰਨਗੇ। ਆਮ ਆਦਮੀ ਪਾਰਟੀ ਪੰਜਾਬ ਯੂਨਿਟ ਤੋਂ ਅਤੇ ਵਿਧਾਨ ਸਭ ਵਿੱਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਕੇਜਰੀਵਾਲ ਤੋਂ ਸਾਰੇ ਵਿਰੋਧੀ ਡਰ ਰਹੇ ਹਨ।
ਓਸੇ ਡਰ ਕਾਰਨ ਬਾਦਲ ਪਰਿਵਾਰ, ਖ਼ਾਸ ਤੌਰ ‘ਤੇ ਸੁਖਬੀਰ ਸਿੰਘਬਦਲ ਅਤੇ ਹਰਸਿਮਰਤ ਕੌਰ ਬਾਦਲ ਪੁੱਠੇ ਸਿਧੇ ਬਿਆਨ ਦੇ ਰਹੇ ਹਨ। ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਭਾਜਪਾ ਜਾਂ ਫ਼ਿਰ ਕੈਪਟਨ ਅਮਰਿੰਦਰ ਹੀ ਕਿਉਂ ਨਾ ਹੋਣ, ਇਹਨਾਂ ਵੱਲੋਂ ਪੰਜਾਬ ਨੂੰ ਲੁੱਟਿਆ ਹੀ ਹੈ। ਕੈਪਟਨ ਅਮਰਿੰਦਰ ਸਿੰਘ ਦੀ ਆਪਣੀ ਸਿਆਸੀ ਪਾਰੀ ਹੁਣ ਖਤਮ ਹੋ ਗਈ ਹੈ ਉਹ ਬਸ ਹੁਣ ਸਮਾਂ ਅਤੇ ਸਰੋਤ ਖਰਾਬ ਕਰ ਰਹੇ ਹਨ। ਚੰਨੀ ਅਤੇ ਸਿੱਧੂ ਦੀ ਜੋਡੀ ਨੇ ਜਿੰਨਾ ਰੌਲਾ ਪਾਇਆ ਸੀ ਓਨਾ ਕੰਮ ਕੀਤਾ ਨਹੀਂ, ਬਸ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਬਾਦਲਾਂ ਨੇ ਭਾਜਪਾ ਨਾਲ ਮਿਲਕੇ ਹੀ ਖੇਤੀ ਕਾਨੂੰਨਾਂ ਉੱਤੇ ਮੋਹਰ ਲਗਾਈ ਸੀ, ਹੁਣ ਜਿੰਨੇ ਮਰਜੀ ਦਾਅਵੇ ਜਾਂ ਵਾਅਦੇ ਕਰੀ ਜਾਣ।
ਜਲੰਧਰ ਵਿਖੇ ਤਿਰੰਗਾ ਰੈਲੀ ਕਰਨ ਤੋਂ ਬਾਅਦ ਉਮੀਦਵਾਰਾਂ ਅਤੇ ਪਾਰਟੀ ਵਰਕਰਾਂ ਨਾਲ ਗੱਲ ਬਾਤ ਕਰਕੇ ਰਵੀਂ ਕੇਜਰੀਵਾਲ 16 ਦਸੰਬਰ ਨੂੰ ਬਾਦਲਾਂ ਦੇ ਗੜ੍ਹ ਲੰਬੀ ਹਲਕੇ ਵਿੱਚ ਜਾਣਗੇ ਅਤੇ ਓਥੇ ਜਾਕੇ ਬਾਦਲ ਪਰਿਵਾਰ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਲਕਾਰਣਗੇ। ਬਾਦਲਾਂ ਦੀ ਸਰਕਾਰ ਵੇਲੇ ਬੇਅਦਬੀਆਂ ਹੋਈਆਂ ਹਨ, ਚਾਹੇ ਤਾਂ ਗੱਲ 1986 ਦੀ ਕਰ ਲਓ ਜਾਂ ਫਿਰ ਪਿਛਲੇ ਸਮਿਆਂ ਦੀ ਗੱਲ ਹੋਵੇ। ਬਾਦਲ ਪਰਿਵਾਰ ਨੇ ਪੰਜਾਬ ਦਾ ਨੁਕਸਾਨ ਹੀ ਕੀਤਾ ਅਤੇ ਆਪਣਾ ਭਲਾ ਕੀਤਾ ਹੈ, ਇਸ ਕਾਰਨ ਹੁਣ ਰਵੀਂ ਕੇਜਰੀਵਾਲ ਪੰਜਾਬ ਅਤੇ ਪੰਜਾਬ ਦੀ ਸਿਆਸਤ ਬਦਲਣ ਲਈ ਆ ਰਹੇ ਹਨ। ਕੇਜਰੀਵਾਲ ਦੀ ਸੋਚ ਕਾਰਨ ਹੀ ਸਾਰੇ ਵਿਰੋਧੀ ਡੀਆਰਈ ਹੋਏ ਹਨ।
https://www.facebook.com/thekhabarsaar/