ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਜਲੰਧਰ ਵਿੱਚ ਤਿਰੰਗਾ ਰੈਲੀ ਕਰਦਿਆਂ ਜਲੰਧਰ ਸਮੇਤ ਦੋਆਬੇ ਲਈ 2 ਵੱਡੀਆਂ ਗਰੰਟੀਆਂ ਦਾ ਐਲਾਨ ਕੀਤਾ। ਅਰਵਿੰਦ ਕੇਜਰੀਵਾਲ ਨੇ ਕਿਹਾ 2022 ਵਿੱਚ ਜੇਕਰ ਪੰਜਾਬ ਅੰਦਰ ਆਮ ਆਦਮੀ ਪਾਰਟੀ ਆਪਣੀ ਸਰਕਾਰ ਬਣਾਉਂਦੀ ਹੈ ਤਾਂ ਜਲੰਧਰ ਵਿੱਚ ਭਾਰਤ ਦੀ ਸਭ ਤੋਂ ਵੱਡੀ ਸਪੋਰਟਸ ਯੂਨੀਵਰਸਿਟੀ ਤਿਆਰ ਕਰਵਾਈ ਜਾਵੇਗੀ। ਇਸੇ ਦੇ ਨਾਲ ਦੋਆਬੇ ਨੂੰ ਤੋਹਫ਼ੇ ਵਜੋਂ ਸਰਕਾਰ ਬਣਨ ‘ਤੇ ਅੰਤਰਰਾਸ਼ਟਰੀ ਹਵਾਈ ਅੱਡਾ ਬਣਾਕੇ ਦਿੱਤਾ ਜਾਵੇਗਾ। ਇਸ ਨਾਲ ਦਿੱਲੀ ਜਾਣ ਵਾਲੇ ਪੰਜਾਬੀ NRI ਸਿੱਧਾ ਜਲੰਧਰ ਹੀ ਪਹੁੰਚ ਜਾਇਆ ਕਰਨਗੇ ਆ ਤੇ ਇਥੋਂ ਦੀ ਉਡਾਨ ਭਰ ਲਿਆ ਕਰਨਗੇ।
ਅਰਵਿੰਦ ਕੇਜਰੀਵਾਲ ਨੇ ਇਹ 2 ਗਰੰਟੀਆਂ ਜਲੰਧਰ ਵਾਸੀਆਂ ਨਾਲ ਕੀਤੀਆਂ ਹਨ ਪਰ ਇਸਦਾ ਅਸਰ ਵਿਧਾਨ ਸਭਾ ਚੋਣਾਂ 2022 ਵਿੱਚ ਆਮ ਆਦਮੀ ਪਾਰਟੀ ਨੂੰ ਮਿਲਦਾ ਹੈ ਜਾਂ ਨਹੀਂ ਇਹ ਤਾਂ ਚੋਣਾਂ ਦੇ ਨਤੀਜੇ ਹੀ ਦੱਸਣਗੇ। ਫਿਲਹਾਲ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰਾਂ ਦੇ ਐਲਾਨ ਤਾਂ ਕੀਤੇ ਜਾ ਰਹੇ ਹਨ ਪਰ ਮੁੱਖ ਮੰਤਰੀ ਚਿਹਰੇ ਲਈ ਹਜੇ ਵੀ ਭੇਦ ਬਣਿਆ ਹੋਇਆ ਹੈ। ਜਲੰਧਰ ਵਿੱਚ ਤਿਰੰਗਾ ਰੈਲੀ ਤੋਂ ਬਾਅਦ ਅਰਵਿੰਦ ਕੇਜਰੀਵਾਲ ਪਾਰਟੀ ਦੇ ਵਰਕਰਾਂ ਅਤੇ ਉਮੀਦਵਾਰਾਂ ਨਾਲ ਮੁਲਾਕਾਤ ਕਰਕੇ ਅਗਲੀ ਰਣਨੀਤੀ ਤੈਅ ਕਰਨਗੇ। 16 ਦਸੰਬਰ ਨੂੰ ਅਰਵਿੰਦ ਕੇਜਰੀਵਾਲ ਬਾਦਲਾਂ ਦੇ ਗਫਹ ਲੰਬੀ ਵਿਖੇ ਜਾਣਗੇ।
ਇਸ ਦੌਰਾਨ ਅਰਵਿੰਦ ਕੇਜਰੀਵਾਲ ਵੱਲੋਂ ਬਾਦਲ ਪਰਿਵਾਰ ਨੂੰ ਲਲਕਾਰਿਆ ਜਾਵੇਗਾ ਅਤੇ ਮੁੜ ਤੋਂ ਇਲਜ਼ਾਮਬਾਜ਼ੀ ਦੀ ਖੇਡ ਸ਼ੁਰੂ ਹੋਵੇਗੀ। ਇਸ ਦੌਰੇ ਦੌਰਾਨ ਰਵੀਂ ਕੇਜਰੀਵਾਲ ਦੇ ਨਾਲ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਪੰਜਾਬ ਮਸਲਿਆਂ ਦੇ ਸਹਿ ਪ੍ਰਧਾਨ ਰਾਘਵ ਚੱਢਾ ਸਮੇਤ ਹੋਰ ਕਈ ਸਿਆਸੀ ਆਗੂ ਮੌਜੂਦ ਰਹੇ। ਹਰਪਾਲ ਚੀਮਾ ਨੇ ਕੇਜਰੀਵਾਲ ਦੇ ਪੰਜਾਬ ਪਹੁੰਚਣ ਤੋਂ ਪਹਿਲਾਂ ਕਿਹਾ ਸੀ ਕਿ ਵਿਰੋਧੀ ਕੇਜਰੀਵਾਲ ਤੋਂ ਡਰੇ ਹੋਏ ਹਨ ਇਸ ਲਈ ਕੇਜਰੀਵਾਲ ਖਿਲਾਫ਼ ਬੇਤੁਕੀ ਬੇਅੰਬੈ ਕੀਤੀ ਜਾ ਰਹੀ ਹੈ, ਇਹ ਡਰ ਸਾਫ਼ ਨਜ਼ਰ ਆ ਰਿਹਾ ਹੈ।
https://www.facebook.com/thekhabarsaar/