2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਰਾਏਕੋਟ ਵਿੱਚ ਰੈਲੀ ਦੌਰਾਨ ਵਿਰੋਧੀਆਂ ਨੂੰ ਨਿਸ਼ਾਨੇ ‘ਤੇ ਲਿਆ ਤਾਂ ਓਥੇ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਖੁਦ ਨੂੰ ਬਲਦਾਂ ਦੀ ਜੋੜੀ ਦੱਸਿਆ ਹੈ। ਚੋਣਾਂ ਵਿੱਚ ਕੁਝ ਹੀ ਸਮਾਂ ਬਚਿਆ ਹੈ ਇਸ ਲਈ ਪੰਜਾਬ ਸਰਕਾਰ ਵੱਲੋਂ ਵੱਡੇ ਐਲਾਨ ਕੀਤੇ ਜਾ ਰਹੇ ਹਨ ਅਤੇ ਕਿਸਾਨਾਂ ਨੇ ਨਾਲ ਹਰ ਵੇਲੇ ਖੜ੍ਹੇ ਰਹਿਣ ਦੀ ਗੱਲ ਕੀਤੀ ਜਾ ਰਹੀ ਹੈ। ਇਸੇ ਲਈ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ, ਮੈਂ ਜ਼ੁਬਾਨ ਦਿੰਦਾ ਹੈ, ਉਹ (ਨਵਜੋਤ ਸਿੱਧੂ) ਆਪਣੇ ਛੋਟੇ ਵੀਰ ਚਰਨਜੀਤ ਸਿੰਘ ਚੰਨੀ ਨਾਲ ਮਿਲਕੇ ਕਿਸਾਨਾਂ ਦੀ ਪਹਿਚਾਣ ਨੂੰ ਖੜ੍ਹਾ ਕਰਾਂਗੇ। ਮੈਂ ਲੋਕਾਂ ਵਾਂਗ ਝੂਠੇ ਵਾਅਦੇ ਅਤੇ ਸਹੁੰਆਂ ਨਹੀਂ ਖਾਂਦਾ।

ਸਿੱਧੂ ਨੇ ਕਿਹਾ, ‘ਪੰਜਾਬ ਖੋਖਲਾ ਹੁੰਦਾ ਜਾ ਰਿਹਾ ਹੈ, ਪੰਜਾਬ ਦੀ ਜਵਾਨੀ ਬਰਬਾਦ ਹੁੰਦੀ ਜਾ ਰਹੀ ਹੈ, ਇਸ ਲਈ ਪੰਜਾਬ ਨੂੰ ਬਚਾਉਣ ਲਈ ਵੋਟਾਂ ਵੀ ਪੰਜਾਬ ਦੇ ਹੀ ਲੋਕਾਂ ਨੂੰ ਪੈਣੀਆਂ ਚਾਹੀਦੀਆਂ ਹਨ। ਪੰਜਾਬ ਨੂੰ ਬਚਾਉਣ ਲਈ ਹਰ ਪੰਜਾਬ ਨੂੰ ਇਸਦਾ ਹਿੱਸਾ ਬਣਨਾ ਚਾਹੀਦੀ ਹੈ। ਝੂਠੇ ਲਾਰਿਆਂ, ਵਾਅਦਿਆਂ, ਦਾਵੇਆਂ ਵਿੱਚ ਨਾ ਫਸ ਜਾਇਓ।’ ਸੁਖਬੀਰ ਬਾਦਲ ਅਤੇ ਉਸਦੀ ਪਾਰਟੀ ਨੇ ਪਹਿਲਾਂ ਹੀ ਪੰਜਾਬ ਦਾ ਬਹੁਤ ਘਾਣ ਕੀਤਾ ਹੋਇਆ ਹੈ ਇਸ ਲਈ ਉਹਨਾਂ ਤੋਂ ਬਚਣਾ ਹੋਵੇਗਾ। ਪੰਜਾਬ ਨੂੰ ਮੁੜ ਤੋਂ ਖੜ੍ਹਾ ਕਰਨਾ ਪਵੇਗਾ, ਖ਼ਜ਼ਾਨਾ ਭਰਨਾ ਪੈਣਾ, ਚੋਰੀਆਂ ਰੋਕਣੀਆਂ ਪੈਣੀਆਂ, ਤਾਂਹੀ ਪੰਜਾਬ ਦਾ ਭਲਾ ਹੋ ਸਕਦਾ ਹੈ। ਪੰਜਾਬ ਮਾਡਲ ਲਾਗੂ ਕਰਨਾ ਹੋਵੇਗਾ।
https://www.facebook.com/thekhabarsaar/

