ਗੁਰਨਾਮ ਸਿੰਘ ਚੜੂਨੀ ਨੇ ਐਲਾਨੇ ਆਪਣੀ ਸਿਆਸੀ ਪਾਰੀ, ਸੰਯੁਕਤ ਸੰਘਰਸ਼ ਪਾਰਟੀ ਰੱਖਿਆ ਨਾਮ

ਕਿਸਾਨੀ ਸੰਘਰਸ਼ ਵਿੱਚ ਨਾਮ ਚਮਕਿਆ ਅਤੇ ਹੁਣ ਸਿਆਸਤ ਵਿੱਚ ਅੱਗੇ ਆਉਣ ਲਈ ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਸਿਆਸੀ ਪਾਰੀ ਦਾ ਵੀ ਐਲਾਨ ਕੀਤਾ ਹੈ। ਗੁਰਨਾਮ ਸਿੰਘ ਚੜੂਨੀ ਪੰਜਾਬ ਵਿਚ ਸਰਗਰਮੀ ਨਾਲ ਚੋਣਾ ਲੜਨਗੇ। ਉਨ੍ਹਾਂ ਦੀ ਸਿਆਸੀ ਪਾਰਟੀ ਦਾ ਨਾਮ ‘ਸੰਯੁਕਤ ਸੰਘਰਸ਼ ਪਾਰਟੀ’ ਜਿਸ ਦੇ ਬੈਨਰ ਹੇਠ ਪੂਰੇ ਪੰਜਾਬ ਨੂੰ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਵੱਲੋਂ ਬਣਾਈ ਦਲ-ਦਲ ਵਿਚੋਂ ਕੱਢਿਆ ਜਾਵੇਗਾ। ਕਿਸਾਨ ਆਗੂ ਚੜੂਨੀ ਨੇ ਕਿਹਾ ਕਿ ਸਿਆਸੀ ਲੋਕਾਂ ਨੇ ਪੰਜਾਬ ਨੂੰ ਲਾਰਿਆਂ ਵਿਚ ਸੁੱਟ ਕੇ ਭਿਖਾਰੀ ਬਣਾ ਦਿੱਤਾ ਹੈ। ਪੰਜਾਬ ਤੇ ਹੋਏ ਕਰਜ਼ੇ ਸਬੰਧੀ ਕੋਈ ਵੀ ਰਵਾਇਤੀ ਸਿਆਸੀ ਪਾਰਟੀ ਗੰਭੀਰ ਨਹੀਂ ਹੈ। ਪੰਜਾਬ ਦੀ ਕਿਸਾਨੀ ਤੇ ਕਰਜ਼ੇ ਸਬੰਧੀ ਪੰਜਾਬ ਦੀ ਕਾਂਗਰਸ ਨੇ ਵਾਅਦਾ ਕੀਤਾ ਸੀ ਕਿ ਉਹ ਸਾਰਾ ਕਰਜ਼ਾ ਮਾਫ਼ ਕਰ ਦੇਣਗੇ ਪਰ ਸੱਤਾ ਹਾਸਲ ਹੁੰਦਿਆਂ ਹੀ ਸਾਰਾ ਕੁਝ ਭੁੱਲ ਗਏ, ਕਿਸਾਨ ਖੁਦਕੁਸ਼ੀਆਂ ਵੱਧ ਰਹੀਆਂ ਹਨ ਪਰ ਰਵਾਇਤੀ ਸਿਆਸੀ ਪਾਰਟੀਆਂ ਦੇ ਲੋਕ ਕਿਸਾਨਾਂ ਦੀਆਂ ਖੁਦਕੁਸ਼ੀਆਂ ਤੇ ਰੋਟੀਆਂ ਸੇਕ ਰਹੇ ਹਨ।

ਚੌਂਕਾਂ ਤੇ ਖੜੇ ਮਜ਼ਦੂਰੀ ਲਈ ਉਡੀਕ ਕਰਦੇ ਮਜ਼ਦੂਰਾਂ ਦਾ ਦਰਦ ਕਦੇ ਵੀ ਰਵਾਇਤੀ ਸਿਆਸੀ ਪਾਰਟੀਆਂ ਨੇ ਨਹੀਂ ਜਾਣਿਆ, ਕਿ ਜਦੋਂ ਉਨ੍ਹਾਂ ਨੂੰ ਦਿਹਾੜੀ ਨਹੀਂ ਮਿਲਦੀ ਤਾਂ ਉਹ ਕਿੱਦਾਂ ਗੁਜ਼ਾਰਾ ਕਰਦੇ ਹਨ। ਖੇਤ ਮਜ਼ਦੂਰਾਂ ਦਾ ਕਰਜ਼ਾ ਮਾਫ਼ ਕਰਨ ਲਈ ਵੀ ਸਰਕਾਰਾਂ ਨੇ ਕੋਈ ਕਦਮ ਨਹੀਂ ਚੁੱਕਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜਾਵਾਂ ਦੇਣ ਦੀ ਬਜਾਇ ਕਾਂਗਰਸ ਨੇ ਇਸ ਦਾ ਵੀ ਸਿਆਸੀਕਰਨ ਕਰ ਦਿੱਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ 328 ਪਾਵਨ ਸਰੂਪਾਂ ਬਾਰੇ ਵੀ ਬਾਦਲ ਦਲ ਗੰਭੀਰ ਨਹੀਂ ਹੈ। ਚੜੂਨੀ ਨੇ ਕਿਹਾ ਦਲਿਤਾਂ ਤੇ ਸਿਆਸਤ ਕੀਤੀ ਜਾ ਰਹੀ ਹੈ ਪਰ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਦਲਿਤਾਂ ਲਈ ਸਿੱਖਿਆ, ਰੋਜ਼ਗਾਰ, ਦਲਿਤਾਂ ਦੀ ਭਲਾਈ ਲਈ ਸਾਰਥਕ ਸਕੀਮਾਂ ਬਣਾਉਣ ਵੱਲ ਕੋਈ ਵੀ ਸਰਕਾਰ ਨੇ ਕੰਮ ਨਹੀਂ ਕੀਤਾ। ਚੜੂਨੀ ਨੇ ਕਿਹਾ ਹੈ ਕਿ ਲੋੜਵੰਦਾ ਦੀ ਪੜ੍ਹਾਈ ਤੇ ਇਲਾਜ ਮੁਫਤ ਕੀਤਾ ਜਾਵੇਗਾ, ਵਿਦੇਸ਼ੀ ਜਾਣ ਵਾਲੇ ਨੋਜਵਾਨਾਂ ਨੂੰ ਏਜੰਟਾਂ ਏਜੰਸੀਆਂ ਦੀ ਲੁੱਟ ਤੋਂ ਬਚਾਉਣ ਲਈ ਸਾਡੀ ਸਰਕਾਰ ਵਧੀਆ ਪ੍ਰਣਾਲੀ ਤਿਆਰ ਕਰੇਗੀ।

ਪੰਜਾਬ ਨੂੰ ਭ੍ਰਿਸਟਾਚਾਰ ਮੁਕਤ ਬਣਾ ਦਿਆਂਗੇ, ਨਸ਼ੇ ਦਾ ਖਤਮਾ ਕਰਨ ਲਈ ਅਧਿਕਾਰੀਆਂ ਦੀਆਂ ਜਿੰਮੇਵਾਰੀਆਂ ਤਹਿ ਹੋਣਗੀਆਂ। 15 ਲੱਖ ਕਰੋੜ ਪੂੰਜੀਪਤੀਆਂ ਨੇ ਬੈਂਕਾਂ ਦਾ ਮਾਰ ਲਿਆ, ਜਿਹੜਾ ਸਾਰੇ ਭਾਰਤਦੇ ਸਾਰੇ ਕਿਸਾਨਾਂ ਤੋਂ ਮਜੂਦਾ ਦੋ ਗੁਣਾ ਹੈ, ਕਿਸਾਨਾਂ ਦੀਆਂ ਖੁਦਕੁਸ਼ੀਆਂ ਨੂੰ ਰੋਕਣ ਲਈ ਤੇ ਖੇਤੀ ਨੂੰ ਲਾਹੇਵੰਦੀ ਲਈ ਪੈਦਾ ਕਰਨ ਤੋ਼ ਲੈਕੇ ਉਪਭੋਗਤਾ ਅਤੇ ਵੇਚਣ ਤੱਕ ਸਾਰੇ ਕਾਰੋਬਾਰ ਕਿਸਾਨਾਂ ਦੇ ਹੱਥ ਦਿੱਤੇ ਜਾਣਗੇ, ਸ਼ਹਿਰੀ ਵਪਾਰੀ, ਕਾਰੋਬਾਰੀ ਦੁਕਾਨਦਾਰ ਨੂੰ ਆਪਣਾ ਕਾਰੋਬਾਰ ਚਲਾਉਣ ਲਈ ਤੇ ਵੱਡੇ ਪੂਜੀਪਤੀਆਂ ਤੋਂ ਬਚਾਇਆ ਜਾਵੇਗਾ, ਪੰਜਾਬ ਦੇ ਪਾਣੀਆ ਨੂੰ ਸੁੱਧ ਕਰਨ ਲਈ ਵਿਸ਼ਸ ਕਦਮ ਚੁੱਕੇ ਜਾਣ ਗਏ, ਸਾਰੇ ਬਰਸਾਤੀ ਪਾਣੀ ਨੂੰ ਵਰਤੋਂ ਵਿਚ ਲਿਆਂਦਾ ਜਾਵੇਗਾ। ਪੰਜਾਬ ਨੂੰ ਕੈਂਸਰ ਵਰਗੀ ਬਿਮਾਰੀ ਤੋਂ ਬਚਾਇਆ ਜਾ ਸਕੇ।

ਚੜੂਨੀ ਨੇ ਕਿਹਾ ਕਿ ਅਸੀਂ ਜੋ ਮਿਸ਼ਨ ਪੰਜਾਬ ਲੈਕੇ ਚੱਲੇ ਹਾਂ ਤੇ ਉਸ ਅਧੀਨ ਇਕ ਸਿਆਸੀ ਪਾਰਟੀ ਬਣਾ ਰਹੇ ਹਾਂ,ਉਸ ਰਾਹੀਂ ਅਸੀਂ ਪੰਜਾਬੀਆਂ ਕੋਲ ਜਾਵਾਂਗੇ ਤੇ ਰਵਾਇਤੀ ਸਿਆਸੀ ਪਾਰਟੀਆਂ ਵਾਂਗ ਨਹੀਂ ਸਗੋਂ ਕਿਸਾਨਾਂ ਦੇ ਪੁੱਤ ਹੋਕੇ ਪੰਜਾਬੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਾਂਗੇ।ਸਾਨੂੰ ਪਤਾ ਹੈ ਕਿ ਚੋਣ ਬਹੁਤ ਮਹਿੰਗੀ ਹੋ ਗਈ ਹੈ, ਪਰ ਮੈਨੂੰ ਪਤਾ ਹੈ ਕਿ ਪੰਜਾਬੀ ਸਾਨੂੰ ਵੋਟ ਪਾਕੇ ਅਸਲ ਵਿਚ ਖ਼ੁਦ ਨੂੰ ਵੋਟ ਪਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਇਕ ਸਰਹੱਦੀ ਸੂਬਾ ਹੈ ਇਸ ਨੂੰ ਕੇਂਦਰ ਸਰਕਾਰ ਵੱਲੋਂ ਵਿਸ਼ੇਸ਼ ਪੈਕੇਜ ਮਿਲਣਾ ਚਾਹੀਦਾ ਹੈ ਪਰ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਕੇਂਦਰ ਸਰਕਾਰ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦੀ ਆ ਰਹੀ ਹੈ, ਅਸੀਂ ਪੰਜਾਬੀ ਹਾਂ, ਸਅਸੀਂ ਐਲਾਨ ਨਹੀਂ ਕਰਾਂਗੇ ਸਗੋਂ ਪੰਜਾਬ ਦੀ ਰੂਹ ਨੂੰ ਚਮਕਾਉਣ ਲਈ ਕੰਮ ਕਰਾਂਗੇ। ਜਿਸ ਲਈ ਸਾਨੂੰ ਪੰਜਾਬੀਆਂ ਦੇ ਸਹਿਯੋਗ ਦੀ ਲੋੜ ਹੈ। ਸਾਡੀ ਪਾਰਟੀ ਧਰਮ ਨਿਰਪੱਖ ਤੇ ਜਾਤੀ ਨਿਰਪੱਖ ਰਹਿ ਕੇ ਸਮਾਜ ਦੇ ਹਰ ਵਰਗ ਲਈ ਕੰਮ ਕਰੇਗੀ।

ਸੰਯੁਕਤ ਸੰਘਰਸ਼ ਪਾਰਟੀ ਦੇ ਸਰਪ੍ਰਸਤ ਗੁਰਨਾਮ ਸਿੰਘ ਚੜੂਨੀ ਹੋਣਗੇ, ਪੰਜਾਬ ਪ੍ਰਧਾਨ ਰਸ਼ਪਾਲ ਸਿੰਘ ਜੌੜਾਮਾਜਰਾ, ਪੰਜਾਬ ਪ੍ਰਵਾਰੀ ਕੰਤਾ ਆਲੜੀਆ ਨੂੰ ਲਾਇਆ ਗਿਆ

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਨਵਜੋਤ ਸਿੱਧੂ ਦੇ ਜ਼ੋਰ ਦੇ ਬਾਵਜੂਦ ਪਟਿਆਲਾ ‘ਚ ਕੈਪਟਨ ਅਮਰਿੰਦਰ ਨੂੰ ਮਿਲੋ ਤਾਕਤ

ਨਵਜੋਤ ਸਿੱਧੂ ਨਵਤੇਜ ਚੀਮਾ ਦੀਆਂ ਮੁੱਛਾਂ ਦੇ ਫ਼ੈਨ, ਕੇਜਰੀਵਾਲ ਨੂੰ ਦੱਸਿਆ ਇਸ਼ਤਿਹਾਰੀ CM