ਚੰਨੀ ਸਰਕਾਰ ‘ਚ ਵਸੀ ਮੋਦੀ ਸਰਕਾਰ ਦੀ ਆਤਮਾ, ਕੱਚੇ ਅਧਿਆਪਕਾਂ ਦੀ ਬਣੀ ਜਾਨ ਦੀ ਦੁਸ਼ਮਣ !

ਪੰਜਾਬ ਸਰਕਾਰ ਦਾ ਕੁਝ ਹੀ ਸਮਾਂ ਬਾਕੀ ਬਚਿਆ ਅਤੇ ਚੋਣ ਜਾਬਤਾ ਲੱਗਣ ਤੋਂ ਬਾਅਦ ਕਕੋਈ ਵੀ ਫੈਸਲਾ ਨਹੀਂ ਲਿਆ ਜਾ ਸਕਦਾ, ਇਸੇ ਲਈ ਵਿਰੋਧੀ ਧਿਰਾਂ ਵੱਲੋਂ ਚੰਨੀ ਸਰਕਾਰ ਉੱਤੇ ਦਬਾਅ ਪਾਇਆ ਜਾ ਰਿਹਾ ਹੈ। ਪਿਛਲੇ ਇੱਕ ਮਹੀਨੇ ਤੋਂ ਮੋਰਿੰਡਾ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕੋਠੀ ਕੋਲ ਧਰਨੇ ’ਤੇ ਬੈਠੇ ਇੱਕ ਕੱਚੇ ਅਧਿਆਪਕ ਗੁਰਪ੍ਰੀਤ ਸਿੰਘ (40) ਦੀ ਮੌਤ ’ਤੇ ਆਮ ਆਦਮੀ ਪਾਰਟੀ (ਆਪ) ਨੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਪਾਰਟੀ ਨੇ ਮ੍ਰਿਤਕ ਅਧਿਆਪਕ ਦੇ ਪਰਿਵਾਰ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਅਤੇ ਮੌਤ ਲਈ ਕਾਂਗਰਸ ਦੀ ਚੰਨੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ, ‘‘ਚੰਨੀ ਸਰਕਾਰ ਵਿੱਚ ਮੋਦੀ ਸਰਕਾਰ ਦੀ ਆਤਮਾ ਵੱਸ ਗਈ ਹੈ। ਜਿਸ ਤਰ੍ਹਾਂ ਮੋਦੀ ਸਰਕਾਰ ਨੇ ਕਿਸਾਨ ਅੰਦੋਲਨ ਵਿੱਚ ਸ਼ਾਮਲ 750 ਤੋਂ ਜ਼ਿਆਦਾ ਕਿਸਾਨਾਂ ਦੀ ਜਾਨ ਲੈਣ ਤੋਂ ਬਾਅਦ ਆਪਣਾ ਹੰਕਾਰ ਛੱਡਿਆ ਸੀ ਅਤੇ ਕਾਲ਼ੇ ਖੇਤੀ ਕਾਨੂੰਨ ਵਾਪਸ ਲਏ ਸਨ। ਉਸੇ ਤਰ੍ਹਾਂ ਦਾ ਵਰਤਾਓ ਚੰਨੀ ਸਰਕਾਰ ਪੰਜਾਬ ਦੇ ਅਧਿਆਪਕਾਂ ਨਾਲ ਕਰ ਰਹੀ ਹੈ।

ਹੁਣ ਮੁੱਖ ਮੰਤਰੀ ਚੰਨੀ ਦੱਸਣ ਕਿ ਹੋਰ ਕਿੰਨੇ ਅਧਿਆਪਕਾਂ ਦੀ ਜਾਨ ਲੈਣ ਤੋਂ ਬਾਅਦ ਉਨ੍ਹਾਂ (ਅਧਿਆਪਕਾਂ) ਦੀ ਨੌਕਰੀ ਪੱਕੀ (ਰੈਗੂਲਰ) ਕਰਨਗੇ ? ਚੀਮਾ ਨੇ ਕਿਹਾ ਪਿਛਲੇ 15-20 ਸਾਲਾਂ ਤੋਂ ਪੰਜਾਬ ਦੇ ਪੜ੍ਹੇ ਲਿਖੇ ਨੌਜਵਾਨ ਰੋਜ਼ਗਾਰ ਲਈ ਧਰਨੇ-ਪ੍ਰਦਰਸ਼ਨ ਕਰ ਰਹੇ ਹਨ ਅਤੇ ਲਗਾਤਾਰ ਸਰਕਾਰੀ ਜ਼ੁਲਮ ਝੱਲ ਰਹੇ ਹਨ। ਇੰਤਜ਼ਾਰ ਕਰਦਿਆਂ-ਕਰਦਿਆਂ ਲੱਖਾਂ ਨੌਜਵਾਨਾਂ ਦੀ ਨੌਕਰੀ ਦੀ ਉਮਰ ਖ਼ਤਮ ਹੋ ਗਈ ਹੈ। ਲੱਖਾਂ ਨੌਜਵਾਨਾਂ ਦਾ ਭਵਿੱਖ ਖ਼ਰਾਬ ਹੋ ਗਿਆ ਹੈ। ਬੇ-ਉਮੀਦ ਹੋ ਕੇ ਲੱਖਾਂ ਨੌਜਵਾਨ ਵਿਦੇਸ਼ ਜਾਣ ਲਈ ਮਜਬੂਰ ਹੋ ਰਹੇ ਹਨ। ਨਿਰਾਸ਼ ਹੋ ਕੇ ਹਜ਼ਾਰਾਂ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਫਸ ਗਏ ਹਨ ਅਤੇ ਕਈਆਂ ਨੇ ਨਿਰਾਸ਼ ਹੋ ਕੇ ਆਤਮ ਹੱਤਿਆ ਕਰ ਲਈ। ਪਰ ਨਾ ਤਾਂ ਕਦੇ ਬਾਦਲ- ਭਾਜਪਾ ਸਰਕਾਰ ਅਤੇ ਨਾ ਹੀ ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਇਨ੍ਹਾਂ ਬੇਰੁਜ਼ਗਾਰ ਨੌਜਵਾਨਾਂ ’ਤੇ ਧਿਆਨ ਦੇਣ ਦੀ ਕੋਸ਼ਿਸ਼ ਕੀਤੀ ਹੈ।

ਹੁਣ ਚੰਨੀ ਸਰਕਾਰ ਵੀ ਪਿਛਲੀਆਂ ਸਰਕਾਰਾਂ ਦੇ ਰਸਤੇ ’ਤੇ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਉਹੀ ਕਾਂਗਰਸ ਹੈ ਜਿਸ ਨੇ ਘਰ-ਘਰ ਰੋਜ਼ਗਾਰ ਦੇਣ ਦਾ ਵਾਅਦਾ ਕਰਕੇ 2017 ਵਿੱਚ ਸੱਤਾ ਹਾਸਲ ਕੀਤੀ ਸੀ, ਹੁਣ ਇਹੀ ਕਾਂਗਰਸ ਬੇਰੁਜ਼ਗਾਰ ਨੌਜਵਾਨਾਂ ’ਤੇ ਤਸ਼ੱਦਦ ਕਰ ਰਹੀ ਹੈ। ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਚੰਨੀ ਦੀ ਅਲੋਚਨਾ ਕਰਦਿਆਂ ਕਿਹਾ ਕਿ ਆਮ ਆਦਮੀ ਦਾ ਨਾਟਕ ਕਰਨ ਵਾਲੇ ਚੰਨੀ ਦੇ ਦਾਮਨ ’ਤੇ ਇਹ ਦੂਜਾ ਦਾਗ਼ ਹੈ। ਪਹਿਲਾ ਮੋਹਾਲੀ ’ਚ ਧਰਨੇ ’ਤੇ ਬੈਠੇ ਇੱਕ ਈ.ਟੀ.ਟੀ. ਅਧਿਆਪਕ ਦੀ ਜਾਨ ਗਈ ਸੀ ਅਤੇ ਹੁਣ ਉਨ੍ਹਾਂ ਦੇ ਘਰ ਕੋਲ ਧਰਨੇ ’ਤੇ ਬੈਠੇ ਨੌਜਵਾਨ ਅਧਿਆਪਕ ਗੁਰਪ੍ਰੀਤ ਸਿੰਘ ਦੀ ਜਾਨ ਗਈ ਹੈ। ਚੀਮਾ ਨੇ ਕਿਹਾ ਕਿ ਇਹ ਕੁਦਰਤੀ ਮੌਤ ਨਹੀਂ ਹੈ, ਸਗੋਂ ਸਰਕਾਰੀ ਵਿਵਸਥਾ ਵੱਲੋਂ ਕੀਤਾ ਗਿਆ ਕਤਲ ਹੈ, ਕਿਉਂਕਿ ਇਹ ਸਾਰੇ ਅਧਿਆਪਕ ਲੋਕਤੰਤਰਿਕ ਤਰੀਕੇ ਨਾਲ ਆਪਣੇ ਹੱਕ ਦੀ ਲੜਾਈ ਲੜ ਰਹੇ ਹਨ।

ਪੰਜਾਬ ਸਰਕਾਰ ਉਨ੍ਹਾਂ ਦੀ ਆਵਾਜ਼ ਸੁਣਨ ਲਈ ਤਿਆਰ ਨਹੀਂ ਹੈ। ਮੁੱਖ ਮੰਤਰੀ ਚੰਨੀ ਦੱਸਣ ਕਿ ਇਨ੍ਹਾਂ ਧਰਨਾਕਾਰੀ ਅਧਿਆਪਕਾਂ ਦੀ ਕੀ ਗ਼ਲਤੀ ਹੈ? ਧਰਨਾਕਾਰੀ ਅਧਿਆਪਕਾਂ ਦੀ ਮੰਗ ਦਾ ਸਮਰਥਨ ਕਰਦਿਆਂ ਉਨ੍ਹਾਂ ਕਿਹਾ, ‘‘ਜਿੰਨੇ ਵੀ ਧਰਨਾਕਾਰੀ ਅਧਿਆਪਕਾਂ ਦੀ ਜਾਨ ਗਈ ਹੈ। ਪੰਜਾਬ ਸਰਕਾਰ ਉਨ੍ਹਾਂ ਦੇ ਪਰਿਵਾਰਾਂ ਨੂੰ ਉਚਿੱਤ ਮੁਆਵਜ਼ਾ ਦੇਵੇ ਅਤੇ ਹਰੇਕ ਪਰਿਵਾਰ ਦੇ ਇੱਕ- ਇੱਕ ਮੈਂਬਰ ਨੂੰ ਨੌਕਰੀ ਦੇਵੇ। ਅੱਗੇ ਤੋਂ ਕਿਸੇ ਵੀ ਅਧਿਆਪਕ ਦੀ ਜਾਨ ਨਾ ਜਾਵੇ ਇਸ ਦੇ ਲਈ ਚੰਨੀ ਸਰਕਾਰ ਅਧਿਆਪਕਾਂ ਦੀਆਂ ਸਾਰੀਆਂ ਮੰਗਾਂ ਤੁਰੰਤ ਮੰਨੇ ਅਤੇ ਉਨ੍ਹਾਂ ਦੀ ਨੌਕਰੀ ਪੱਕੀ ਕਰੇ।

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸ੍ਰੀ ਦਰਬਾਰ ਸਾਹਿਬ ਤੋਂ ਬਾਅਦ ਦਿੱਲੀ ਦੇ ਗੁਰਦੁਆਰਾ ਸਾਹਿਬ ‘ਚ ਅਚਾਨਕ ਵਧੀ ਚੌਕਸੀ

ਰਾਸ਼ਟਰਪਤੀ ਦੀ ਇੱਕ ਮੋਹਰ ‘ਤੇ ਬੇਅਦਬੀ ਕਰਨ ਵਾਲਿਆਂ ਨੂੰ ਮਿਲੇਗੀ ਪੰਜਾਬ ‘ਚ ਮਿਸਾਲੀ ਸਜ਼ਾ, ਪਰ 3 ਸਾਲਾਂ ਤੋਂ ਲਟਕ ਰਿਹਾ ਬਿੱਲ !