ਸ਼੍ਰੋਮਣੀ ਅਕਾਲੀ ਦੇ ਮਾਝੇ ਵਾਲਾ ਜਰਨੈਲ ਬਿਕਰਮ ਸਿੰਘਮਜੀਠੀਆ ਖਿਲਾਫ਼ ਨਸ਼ੇ ਦੇ ਮੁੱਦੇ ‘ਤੇ NDPS ਐਕਟ ਤਹਿਤ ਪਰਚਾ ਮੁਹਾਲੀ ਵਿਖੇ ਹਰਪ੍ਰੀਤ ਸਿੰਘ ਸਿੱਧੂ ਦੀ ਰਿਪੋਰਟ ‘ਤੇ ਕੀਤਾ ਗਿਆ ਹੈ। ਬਿਕਰਮ ਮਜੀਠੀਆ ਖਿਲਾਫ਼ ਮੁਹਾਲੀ ਥਾਣੇ ਵਿੱਚ ਧਾਰਾਵਾਂ 25, 27-A, 29 ਤਹਿਤ ਪਰਚਾ ਦਰਜ ਕੀਤਾ ਗਿਆ ਹੈ। ਜਦੋਂ ਦੀ ਇਹ ਖਬਰ ਸਾਹਮਣੇ ਆਈ ਹੈ ਸ਼੍ਰੋਮਣੀ ਅਕਾਲੀ ਦਲ ਹੁਣ ਕਾਂਗਰਸ ‘ਤੇ ਹਮਲਾਵਰ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਹ ਸਭ ਕੁਝ ਸਿਆਸਤ ਤੋਂ ਪ੍ਰੇਰਿਤ ਹੈ। ਬਿਕਰਮ ਮਜੀਠੀਆ ਦਾ ਪਰਿਵਾਰ ਬੇਸ਼ੱਕ ਚੰਡੀਗੜ੍ਹ ਵਾਲੇ ਘਰ ਵਿੱਚ ਮੌਜੂਦ ਹੈ ਪਰ ਉਹ ਖ਼ੁਦ ਓਥੇ ਮੌਜੂਦ ਨਹੀਂ ਹਨ।
https://www.facebook.com/thekhabarsaar/