ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਅਦਾਲਤ ਦਾ ਰੁੱਖ ਕੀਤਾ ਹੈ ਅਤੇ ਪਟੀਸ਼ਨ ਪਾਈ ਗਈ ਹੈ ਕਿ, ‘ਸ਼੍ਰੋਮਣੀ ਅਕਾਲੀ ਦਲ ਨਾਲ ਸਿਆਸੀ ਦੁਸ਼ਮਣੀ ਅਤੇ ਬਦਲਾਖੋਰੀ ਦੀ ਨੀਅਤ ਨਾਲ ਮੇਰੇ (ਬਿਕਰਮ ਮਜੀਠੀਆ) ਉੱਤੇ ਪਰਚਾ ਦਰਜ ਕੀਤਾ ਗਿਆ ਹੈ। ਇਹ ਵੀ ਕਿਹਾ ਗਿਆ ਕਿ ਮੇਰੇ ਉੱਤੇ ਪਹਿਲਾਂ ਪਰਚਾ ਦਰਜ ਨਾ ਕਰਨ ਕਾਹਤਰ ਹੀ DGP ਸਹੋਤਾ ਨੂੰ ਹਟਾਇਆ ਗਿਆ ਅਤੇ DGP ਸਿਧਾਰਥ ਨੂੰ ਲਿਆਂਦਾ ਗਿਆ ਹੈ।
2003 ਵਿੱਚ DGP ਸਿਧਾਰਥ ਨੇ ਪ੍ਰਕਾਸ਼ ਸਿੰਘ ਬਾਦਲ ਖਿਲਾਫ਼ ਵੀ ਝੂਠਾ ਪਰਚਾ ਦਰਜ ਕੀਤਾ ਸੀ। ਇਸ ਤੋਂ ਸਾਫ਼ ਪਤਾ ਲਗਦਾ ਹੈ ਕਿ ਸਰਕਾਰ ਨੇ DGP ਸਿਧਾਰਥ ਨੂੰ ਇਸੇ ਕੰਮ ਲਈ ਅੱਗੇ ਲਿਆਂਦਾ ਗਿਆ ਹੈ। DGP ਸਿਧਾਰਥ ਦੀ ਸ਼੍ਰੋਮਣੀ ਅਕਾਲੀ ਦਲ ਨਾਲ ਪੁਰਾਣੀ ਰੰਜਿਸ਼ ਹੈ ਜਿਸ ਕਾਰਨ ਇਹ ਕਾਰਵਾਈ ਕੀਤੀ ਜਾ ਰਹੀ ਹੈ।’
https://www.facebook.com/thekhabarsaar/