ਪੰਜਾਬ ਵਿੱਚ ਚੋਣਾਂ ਨਜ਼ਦੀਕ ਹਨ ਅਤੇ ਲਗਾਤਾਰ ਪੰਜਾਬ ਵਿੱਚ ਮਾਹੌਲ ਖਰਾਬ ਹੋ ਰਿਹਾ ਹੈ। ਪਹਿਲਾਂ ਬੇਅਦਬੀਆਂ ਦਾ ਦੌਰ ਚੱਲਿਆ ਅਤੇ ਹੁਣ ਪੰਜਾਬ ਦੇ ਵੱਡੇ ਸ਼ਹਿਰ ਲੁਧਿਆਣਾ ਵਿੱਚ ਅਦਾਲਤ ਦੇ ਅੰਦਰ ਦੂਸਰੀ ਮੰਜ਼ਿਲ ਦੇ ਬਾਥਰੂਮ ਵਿੱਚ ਬੰਬ ਬਲਾਸਟ ਹੋਇਆ ਹੈ। ਚੰਦੀਦਘ ਤੋਂ NIA ਟੀਮ ਅਤੇ ਫੋਰੈਂਸਿਕ ਟੀਮ ਲੁਧਿਆਣਾ ਲਈ ਰਵਾਨਾ ਹੋ ਚੁੱਕੀਆਂ ਹਨ। ਇਸ ਬਲਾਸਟ ਵਿੱਚ ਟਿਫ਼ਿਨ ਬੰਬ ਵਰਤਿਆ ਹੋ ਸਕਦਾ ਹੈ, ਅਜਿਹਾ ਖਦਸ਼ਾ ਜਤਾਇਆ ਜਾ ਰਿਹਾ ਹੈ।
ਲੁਧਿਆਣਾ ਵਿੱਚ ਹੋਏ ਇਸ ਬਲਾਸਟ ਤੋਂ ਬਾਅਦ 1 ਮ੍ਰਿਤਕ ਦੇਹ ਬਰਾਮਦ ਹੋਈ ਹੈ ਅਪਰ ਮੌਤਾਂ ਅਤੇ ਜ਼ਖਮੀਆਂ ਦਾ ਖਦਸਾ ਜਿਆਦਾ ਜਤਾਇਆ ਜਾ ਰਿਹਾ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਲੁਧਿਆਣਾ ਲਈ ਰਵਾਨਾ ਹੋ ਚੁੱਕੇ ਹਨ ਅਤੇ ਲੁਧਿਆਣਾ ਵਿੱਚ ਹਾਲਾਤਾਂ ਦਾ ਜਾਇਜ਼ਾ ਲਿਆ ਜਾਵੇਗਾ। ਫਿਲਹਾਲ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਜਾਂਚ ਸ਼ੁਰੂ ਕੀਤੀ ਗਈ ਹੈ।
https://www.facebook.com/thekhabarsaar/