ਪਹਿਲੀ ਵਾਰ ਚੋਣਾਂ ਲੜਨ ਨਿਕਲੀ AAP ਨੂੰ ਚੰਡੀਗੜ੍ਹ ‘ਚ 14 ਸੀਟਾਂ, BJP 12+1 ਤੇ ਕਾਂਗਰਸ ਨੂੰ 8 ਸੀਟਾਂ ਮਿਲੀਆਂ

Chandigarh MC Polls 2021 : ਚੰਡੀਗੜ੍ਹ ਨਗਰ ਨਿਗਮ ਚੋਣਾਂ ਦਾ ਨਤੀਜਾ ਸਾਫ਼ ਹੋ ਗਿਆ ਹੈ ਉਸ ਤੋਂ ਜੋ ਤਸਵੀਰ ਬਣੀ ਹੈ, ਉਸ ਵਿੱਚ ਆਮਾਦਮੀ ਪਾਰਟੀ ਸਭ ਤੋਂ ਅੱਗੇ ਹੈ। BJP ਦੂਸਰੇ ਨੰਬਰ ਅਤੇ ਕਾਂਗਰਸ ਤੀਸਰੇ ਨੰਬਰ ‘ਤੇ ਚੱਲ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਇਸ ਤਸਵੀਰ ਵਿੱਚ ਬਹੁਤ ਪਿੱਛੇ ਨਜ਼ਰ ਆਈ ਹੈ। ਚੰਡੀਗੜ੍ਹ ਨਗਰ ਨਿਗਮ ਚੋਣ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ 14 ਸੀਟਾਂ ਲੈ ਕੇ ਅੱਗੇ ਨਿਕਲ ਚੁੱਕੀ ਹੈ। ਭਾਜਪਾ ਨੂੰ 12+1, 1 ਸੀਟ ਸੰਸਦ ਮੈਂਬਰ ਦੀ ਵੀ ਰਿਜ਼ਰਵ ਹੁੰਦੀ ਹੈ ਅਤੇ ਸੰਸਦ BJP ਤੋਂ ਕਿਰਨ ਖ਼ੇਰ ਹਨ, ਇਸ ਲਈ 12+1 ਸੀਟ ਲਿਖੀ ਜਾਂਦੀ ਹੈ। ਅਤੇ ਕਾਂਗਰਸ ਨੂੰ 8 ਸੀਟਾਂ ਮਿਲੀਆਂ ਹਨ। ਸ਼੍ਰੋਮਣੀ ਅਕਾਲੀ ਦਲ ਨੂੰ 1 ਸੀਟ ਮਿਲੀ ਹੈ। ਆਮ ਆਦਮੀ ਪਾਰਟੀ ਨੇ ਬੇਸਸ਼ਕ ਸੀਟਾਂ ਵੱਧ ਜਿੱਤੀਆਂ ਹਨ ਪਰ BJP ਵੀ ਜਿਆਦਾ ਪਿੱਛੇ ਨਹੀਂ ਰਹੀ ਅਤੇ ਇਸ ਚੋਣਾਂ ਵਿੱਚ ਸਾਫ਼ ਬਹੁਮਤ ਕਿਸੇ ਨੂੰ ਨਹੀਂ ਮਿਲਿਆ। ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਵਿੱਚ ਪਹਿਲੀ ਵਾਰ ਚੋਣਾਂ ਵਿੱਚ ਹਿੱਸਾ ਲਿਆ ਅਤੇ 14 ਸੀਟਾਂ ਜਿੱਤੀਆਂ ਹਨ।

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

BJP ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਢੀਂਡਸਾ ਨਾਲ ਮਿਲਕੇ ਲੜਨਗੇ ਚੋਣਾਂ

ਭਗਵੰਤ ਮਾਨ ਦੀ ਹਾਜਰੀ ‘ਚ ਮੁਹਾਲੀ ਦੇ Ex ਮੇਅਰ ਕੁਲਵੰਤ ਸਿੰਘ AAP ‘ਚ ਸ਼ਾਮਲ, ਮਾਨ ਨੇ ਜਿੱਤ ‘ਤੇ ਪੜ੍ਹੋ ਕੀ ਕਿਹਾ