ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਿੱਚ ਟੈਲੰਟ ਐਨਾ ਹੈ ਕਿ ਉਹ ਬੱਸ ਤੱਕ ਚਲਾ ਲੈਂਦੇ ਹਨ ਜਿਸ ਦੀ ਉਹਨਾਂ ਨੇ ਉਧਾਰਨ ਵੀ ਪੇਸ਼ ਕੀਤੀ ਹੈ। ਚੰਡੀਗੜ੍ਹ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਟ੍ਰਾੰਸਪੋਰਟ ਮੰਤਰੀ ਰਾਜਾ ਵੜਿੰਗ ਨਾਲ ਮਿਲਕੇ ਨਵੀਆਂ 842 ਸਰਕਾਰੀ ਬੱਸਾਂ ਲੋਕਾਂ ਨੂੰ ਭੇਂਟ ਕੀਤੀਆਂ ਹਨ। ਜਿੰਨਾ ਵਿਚੋਂ ਬੱਸਾਂ ਨੂੰ ਅਲੱਗ ਅਲੱਗ ਡੀਪੂ ਤੋਂ ਸ਼ੁਰੂ ਹੋ ਰਹੀਆਂ ਹਨ ਅਤੇ ਨਾਲ ਹੀ ਐਲਾਨ ਕੀਤਾ ਗਏ ਹੈ ਕਿ ਬਾਦਲਾਂ ਦੀਆਂ ਲਗਜ਼ਰੀ ਬੱਸਾਂ ਸੜਕ ‘ਤੇ ਰਹਿਣ ਨਹੀਂ ਦੇਣੀਆਂ ਅਤੇ ਉਹਨਾਂ ਦੀ ਥਾਂ ਸਰਕਾਰੀ ਨਵੀਂਆਂ ਬੱਸਾਂ ਚਲਾਈਆਂ ਜਾਣਗੀਆਂ, ਜਿਸਦਾ ਸਿੱਧਾ ਲਾਭ ਆਮ ਲੋਕਾਂ ਨੂੰ ਹੋਵੇਗਾ ਅਤੇ ਰੋਜ਼ਗਾਰ ਵਧੇਗਾ।

ਚਰਨਜੀਤ ਸਿੰਘ ਚੰਨੀ ਨੇ ਬੱਸਾਂ ਨੂੰ ਹਰੀ ਝੰਡੀ ਦਿੰਦਿਆਂ ਕਿਹਾ, “ਜੋ ਮੇਰਾ ਮਜ਼ਾਕ ਉਡਾਉਂਦੇ ਹਨ ਉਹ ਇਹ ਸੁਣ ਵੀ ਲੈਣ ਤੇ ਦੇਖ ਵੀ ਲੈਣ ‘ਮੈਂ ਬੱਸ ਵੀ ਚਲਾ ਲੈਂਦਾ ਹੈ’ ਅਤੇ ਐਲਾਨ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਵੀ ਕਰ ਰਿਹਾ ਹਾਂ।” ਇਸੇ ਦੌਰਾਨ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਰੋਡਵੇਜ਼ ਦੀ ਬੱਸ ਚਲਾਕੇ ਵੀ ਦਿਖਾਈ ਅਤੇ ਨਾਲ ਹੀ ਕਿਹਾ ਕਿ ਇਹਨਾਂ ਸਰਕਾਰੀ ਬੱਸਾਂ ਦੀ ਹਾਲਤ ਪਹਿਲਾਂ ਨਾਲੋਂ ਕੀਤੇ ਵੱਧ ਚੰਗੀ ਹੈ ਅਤੇ ਇਹਨਾਂ ਦੀ ਯਾਰੀ ਵੀ ਲੰਮੇ ਰੂਟਾਂ ਨਾਲ ਪਾਈ ਜਾਵੇਗੀ। 842 ਨਵੀਆਂ ਬੱਸਾਂ ਪਾਉਣ ਦੇ ਨਾਲ ਹੀ ਸਰਕਾਰ ਬੱਸਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਤਾਂ ਇਸ ਨਾਲ ਕੱਚੇ ਕਾਮਿਆਂ ਨੂੰ ਪੱਕਾ ਹੋਣ ਦੀ ਉਮੀਦ ਵੀ ਬੱਝ ਗਈ ਹੈ।

ਚਰਨਜੀਤ ਸਿੰਘ ਚੰਨੀ ਨੇ ਇਹ ਵੀ ਐਲਾਨ ਕੀਤਾ ਕਿ ਚਾਹੇ ਫ਼ਿਰ ਕਾਲਜ ਜਾਂ ਯੂਨੀਵਰਸਿਟੀ ਹੋਣ, ਸਰਕਾਰੀ ਜਾਂ ਪ੍ਰਾਈਵੇਟ ਹੋਣ, ਵਿਦਿਆਰਥੀਆਂ ਨੂੰ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਨੂੰ ਮੁਫਤ ਵਿੱਚ ਸਰਕਾਰੀ ਬੱਸ ਪਾਸ ਮਿਲਿਆ ਕਰਨਗੇ ਜਿਸ ਨਾਲ ਉਹ ਸਫ਼ਰ ਸੌਖੇ ਤਰੀਕੇ ਨਾਲ ਅਤੇ ਬਿਨਾਂ ਰੁਪਏ ਖਰਚ ਕਰਕੇ ਵਿਦਿਅਕ ਅਦਾਰਿਆਂ ਤੱਕ ਪਹੁਕਨ੍ਹਣ ਸਕਦੇ ਹਨ। ਇਸ ਨਾਲ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਉੱਤੇ ਵਿੱਤੀ ਬੋਝ ਵੀ ਘਟੇਗਾ ਅਤੇ ਉਹ ਪੜ੍ਹਾਈ ਵੱਲ ਜਿਆਦਾ ਧਿਆਨ ਵੀ ਦੇ ਸਕਦੇ ਹਨ।

https://www.facebook.com/thekhabarsaar/
