ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਅੱਧੇ ਤੋਂ ਜਿਆਦਾ ਉਮੀਦਵਾਰਾਂ ਦਾ ਅਧਿਕਾਰਤ ਐਲਾਨ ਕਰ ਦਿੱਤਾ ਗਿਆ ਹੈ। ਕਾਂਗਰਸ ਅਤੇ ਭਾਜਪਾ ਗਠਜੋੜ ਵੱਲੋਂ ਹਜੇ ਉਮੀਦਵਾਰਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ। ਭਾਜਪਾ ਵੱਲੋਂ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਢੀਂਡਸਾ ਨਾਲ ਮਿਲਕੇ ਉਮੀਦਵਾਰਾਂ ਦੀ ਲਿਸਟ ਤਿਆਰ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਕਾਂਗਰਸ ਨੇ ਪੰਜਾਬ ਚੋਣਾਂ ਲਈ 117 ਸੀਟਾਂ ਵਿਚੋਂ 90 ਸੀਟਾਂ ‘ਤੇ ਸਹਿਮਤੀ ਬਣਾ ਲਈ ਹੈ।
ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਵੱਲੋਂ 3 ਜਨਵਰੀ ਨੂੰ ਪੰਜਾਬ ਵਿਖੇ ਆਉਣਾ ਸੀ ਪਰ ਹੁਣ ਉਹਨਾਂ ਦੀ ਰੈਲੀ ਮੁਲਤਵੀ ਹੋ ਗਈ ਹੈ ਅਤੇ 2 ਜਨਵਰੀ ਨੂੰ ਉਮੀਦਵਾਰਾਂ ਦੀ ਚੋਣ ਸਬੰਧੀ ਮੀਟਿੰਗ ਸੱਦੀ ਗਈ ਹੈ। ਕਾਂਗਰਸ ਸਕਰਿੰਨਿਗ ਕਮੇਟੀ ਵੱਲੋਂ 117 ਸੀਟਾਂ ਵਿਚੋਂ 90 ਸੀਟਾਂ ਲਈ ਉਮੀਦਵਾਰਾਂ ਦੀ ਲਿਸਟ ਤਿਆਰ ਕਰ ਲਈ ਗਈ ਹੈ ਪਰ ਨਾਮ ਹਜੇ ਤੱਕਕੋਈ ਵੀ ਸਾਹਮਣੇ ਨਹੀਂ ਆਇਆ ਹੈ। ਨਵਜੋਤ ਸਿੰਘ ਸਿੱਧੂ ਵੱਲੋਂ ਆਪਣੇ ਤੌਰ ‘ਤੇ ਉਮੀਦਵਾਰ ਰੈਲੀਆਂ ਦੌਰਾਨ ਐਲਾਨੇ ਜਾ ਰਹੇ ਹਨ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਇੱਕ ਹੋਰ ਮੌਕਾ ਦੇਣ ਦੀ ਗੱਲ ਆਖੀ ਹੈ ਪਰ ਅਧਿਕਾਰਤ ਐਲਾਨ ਬਾਕੀ ਹੈ।
https://www.facebook.com/thekhabarsaar/