2 ਮਹੀਨੇ ਹੋਰ ਝੱਲਣਾ ਪਵੇਗਾ Omicron ਦਾ ਪ੍ਰਕੋਪ, ਫਰਵਰੀ ਤੋਂ ਬਾਅਦ ਪਵੇਗੀ ਰਫ਼ਤਾਰ ਮੱਠੀ !

ਦੂਜੇ ਦੇਸ਼ਾਂ ਦੇ ਮੁਕਾਬਲੇ ਭਾਰਤ ਵਿੱਚ Omicron ਦਾ ਖਤਰਾ ਹਜੇ ਓਨਾ ਜਿਆਦਾ ਨਹੀਂ ਵਧਿਆ ਜਿੰਨਾ ਖਤਰਾ ਯੂਰੋਪ ਅਤੇ ਹੋਰ ਇਲਾਕਿਆਂ ਵਿੱਚ ਨਜ਼ਰ ਆਇਆ ਹੈ। ਭਾਰਤ ਵਿੱਚ Omicron ਦਾ ਪ੍ਰਕੋਪ ਹਜੇ ਫਰਵਰੀ ਮਹੀਨੇ ਤੱਕ ਜਾਰੀ ਰਹੇਗਾ ਅਤੇ ਫਰਵਰੀ ਤੋਂ ਬਾਅਦ ਇਸਦਾ ਅਸਰ ਘਟ ਜਾਵੇਗਾ। ਕੋਰੋਨਾ ਵਾਇਰਸ ਦਾ ਬਦਲਿਆ ਹੋਇਆ ਰੂਪ Omicron ਭਾਰਤ ਵਿੱਚ ਰਫ਼ਤਾਰ ਤੇਜ਼ੀ ਨਾਲ ਫੜ੍ਹ ਰਿਹਾ ਹੈ ਪਰ ਦੂਜੇ ਮੁਲਕਾਂ ਦੇ ਮੁਕਾਬਲੇ ਇਹ ਬਹੁਤ ਘੱਟ ਹੈ। IIT ਕਾਨਪੁਰ ਦੇ ਸੀਨੀਅਰ ਪ੍ਰੋਫੈਸਰ ਮਨਿੰਦਰਾ ਅਗਰਵਾਲ ਨੇ ਦੱਸਿਆ ਹੈ ਕਿ ਰਿਸਰਚ ਵਿੱਚ ਇਹ ਸਾਹਮਣੇ ਆਇਆ ਹੈ ਕਿ Omciron ਦ ਖ਼ਤਰਾ ਫਰਵਰੀ ਤੱਕ ਬਣਿਆ ਰਹੇਗਾ ਉਸਤੋਂ ਬਾਅਦ ਇਸਦੀ ਰਫ਼ਤਾਰ ਮੱਠੀ ਹੋ ਜਾਵੇਗੀ।

ਜਿਸ ਤਰੀਕੇ ਨਾਲ Omicron ਵੱਧ ਰਿਹਾ ਹੈ ਇਸ ਵਿਚਾਲੇ ਰਾਹਤ ਦੀ ਖਬਰ ਇਹ ਹੈ ਕਿ ਇਸ ਨਾਲ ਮਰੀਜਾਂ ਦੀ ਗਿਣਤੀ ਪਹਿਲਾਂ ਵਾਂਗ ਜਿਆਦਾ ਨਹੀਂ ਵਧੇਗੀ ਅਤੇ ਉਹਨਾਂ ਨੂੰ ਹਸਪਤਾਲ ਲਿਜਾਉਣ ਦੀ ਨੌਬਤ ਵੀ ਘੱਟ ਆਵੇਗੀ। ਮਰੀਜ ਜਿਆਦਾ ਤਰ ਘਰਾਂ ਵਿੱਚ ਹੀ ਠੀਕ ਹੋ ਸਕਦੇ ਹਨ ਅਤੇ ਇਕਾਂਤਵਾਸ ਇਸਦਾ ਹੱਲ ਹੋਵੇਗਾ। ਪ੍ਰੋਫੈਸਰ ਦਾ ਦੱਸਣਾ ਹੈ ਕਿ ਦੱਖਣੀ ਅਫ਼ਰੀਕਾ ਅਤੇ ਭਾਰਤ ਵਿੱਚ ਕੁਦਰਤੀ ਪ੍ਰਤੀਰੋਧਤਾ ਬਰਾਬਰ ਵਰਗੀ ਹੀ ਹੈ। ਦੱਖਣੀ ਅਫ਼ਰੀਕਾ ਵਿੱਚ ਇਹ ਫੈਲਾਅ ਦਸੰਬਰ ਵਿੱਚ ਪੂਰੇ ਚਰਮ ‘ਤੇ ਸੀ।

ਦੱਖਣੀ ਅਫ਼ਰੀਕਾ ਵਿਚਾਲੇ ਹੁਣ ਇਸ ਵਾਇਰਸ ਦਾ ਖਤਰਾ ਅਤੇ ਫੈਲਾਅ ਘਟਨਾ ਸ਼ੁਰੂ ਹੋ ਗਿਆ ਹੈ, ਇਸੇ ਤਰ੍ਹਾਂ ਭਾਰਤ ਵਿੱਚ ਵੀ ਫਰਵਰੀ ਤੋਂ ਬਾਅਦ ਇਸਦਾ ਖਤਰਾ ਘਟਨਾ ਸ਼ੁਰੂ ਹੋ ਜਾਵੇਗਾ ਅਤੇ ਇਹ ਪੱਧਰ ਬਹੁਤ ਤੇਜ਼ੀ ਨਾਲ ਘਟੇਗਾ। ਦੱਖਣੀ ਅਫ਼ਰੀਕਾ ਵਿੱਚ ਲੋਕਾਂ ਅੰਦਰ ਇਮਿਊਨੀਟੀ 80% ਦੇ ਕਰੀਬ ਹੈ, ਇਸੇ ਲਈ ਓਥੋਂ ਦੇ ਮਰੀਜਾਂ ਨੂੰ ਹਸਪਤਾਲਾਂ ਵਿੱਚ ਦਾਖਲਾ ਨਹੀਂ ਕਰਵਾਉਣਾ ਪਿਆ। ਭਾਰਤ ਵਿੱਚ ਵੀ ਇਮਿਊਨਿਟੀ ਜਿਆਦਾ ਹੈ ਅਤੇ ਯੂਰੋਪ ਵਰਗੇ ਦੇਸ਼ਾਂ ਵਿੱਚ ਹੋਏ ਨੁਕਸਾਨ ਕਾਰਨ ਭਾਰਤ ਵਿੱਚ ਨੁਕਸਾਨ ਬਹੁਤ ਘੱਟ ਹੋਇਆ ਅਤੇ ਅਜੇ ਵੀ ਜਿਆਦਾ ਖਤਾ ਨਹੀਂ ਬਣੇਗਾ। ਯੂਰੋਪ ਵਿੱਚ ਕੁਦਰਤੀ ਇਮਿਊਨਿਟੀ ਲੋਕਾਂ ਵਿੱਚ ਘੱਟ ਹੈ।

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮਾਤਾ ਵੈਸ਼ਨੋ ਦੇਵੀ ਵਿਖੇ ਮਰਨ ਵਾਲੇ ਲੋਕਾਂ ਦੇ ਪਰਿਵਾਰਾਂ ਲਈ ਐਲਾਨ, ਜਾਂਚ ਹੋ ਗਈ ਸ਼ੁਰੂ

ਮਜੀਠੀਆ ਨੇ ਫੜ੍ਹਿਆ AAP ਦਾ ਝਾੜੂ, ਕਾਂਗਰਸ ਨੇ ਅਕਾਲੀਆਂ ਨਾਲ ਮਿਲਕੇ ਮਜੀਠਾ ਹਲਕਾ ਬਰਬਾਦ ਕੀਤਾ