ਚੰਡੀਗੜ੍ਹ ਤੋਂ ਨਿੱਜੀ ਅਖ਼ਬਾਰ ਦੇ ਸਪੈਸ਼ਲ ਕਾਰਸਪੌਂਡੈਂਟ ਸੁਖਬੀਰ ਸਿੰਘ ਬਾਜਵਾ ਦੇ ਸਹੁਰਾ ਅਜੀਤ ਸਿੰਘ (90) ਦੇ ਦੇਹਾਂਤ ‘ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਰਮਾਤਮਾ ਕੋਲ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ। ਅਜੀਤ ਸਿੰਘ ਢਿੱਲੋਂ ਦੀ ਮ੍ਰਿਤਕ ਦੇਹ ਦਾ ਅੰਤਿਮ ਸਸਕਾਰ ਰਾਜਪੁਰਾ ਰੋਡ ਵਿਖੇ ਬੀਰ ਜੀ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ ਹੈ।
ਇਸ ਮੌਕੇ ਪੰਜਾਬ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਸੁਮੀਤ ਜਾਰੰਗਲ ਵੱਲੋਂ ਜਿਲ੍ਹਾ ਲੋਕ ਸੰਪਰਕ ਅਫ਼ਸਰ ਪਟਿਆਲਾ ਹਰਦੇਸਵ ਸਿੰਘ ਆਸੀ ਨੇ ਫੁਲ ਮਾਲਾ ਰੱਖਕੇ ਮਰਹੂਮ ਅਜੀਤ ਸਿੰਘ ਢਿੱਲੋਂ ਨੂੰ ਸ਼ਰਧਾਂਜਲੀ ਦਿੱਤੀ। ਅਜੀਤ ਸਿੰਘ ਢਿੱਲੋਂ ਆਪਣੇ ਪਿੱਛੇ ਪਤਨੀ ਰਾਜਵੰਤ ਕੌਰ, ਪੁੱਤਰ ਹਰਪ੍ਰੀਤ ਸਿੰਘ ਢਿੱਲੋਂ, ਪੁਤ੍ਰੀ ਅਮਨਪ੍ਰੀਤ ਕੌਰ, ਸੁਖਵੰਤ ਕੌਰ, ਜਸਮੀਤ ਕੌਰ ਸਮੇਤ ਪੁੱਤਰ ਗਗਨਜੋਤ ਸਿੰਘ ਢਿੱਲੋਂ ਨੂੰ ਛੱਡ ਗਏ ਹਨ। ਅਜੀਤ ਸਿੰਘ ਪੀ.ਆਰ.ਟੀ.ਸੀ. ਵਿਚੋਂ ਬਤੋਰ ਨਿਗਰਾਨ ਇੰਜੀਨਿਅਰ ਸੇਵਾ ਮੁਕਤ ਹੋਏ ਸਨ।
https://www.facebook.com/thekhabarsaar/