ਕੌਣ ਬਦਲੇਗਾ ਸਿਆਸਤਦਾਨਾਂ ਦੀ ਤਕਦੀਰ, ਪਿਛਲੀਆਂ ਚੋਣਾਂ ਤੋਂ ਕਿੰਨਾਂ ਬਦਲੇ ਪੰਜਾਬ ਦੇ ਸਮੀਕਰਨ !

ਪੰਜਾਬ ਵਿਧਾਨ ਸਭਾ ਚੋਣਾਂ ਦੇ ਨਾਲ ਨਾਲ ਭਾਰਤੀ ਚੋਣ ਕਮਿਸ਼ਨ ਨੇ ਦੇਸ਼ ਦੇ 5 ਸੂਬਿਆਂ ਲਈ ਚੋਣਾਂ ਦਾ ਐਲਾਨ ਕੀਤਾ ਤਾਂ ਨਾਲ ਹੀ ਇਹ ਅੰਕੜੇ ਵੀ ਦਿਤੇ ਕਿ ਸੂਬੇ ਅੱਗੇ ਨਾਲੋਂ ਵੋਟਾਂ ਪੱਖੀ ਕਿੰਨੇ ਬਦਲ ਗਏ ਹਨ। ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ਦੀਆਂ ਆਮ ਚੋਣਾਂ ਲਈ ਸ਼ਡਿਊਲ ਜਾਰੀ ਕਰਦਿਆਂ ਬੇਸ਼ੱਕ ਸੂਬੇ ਵਿੱਚ ਆਦਰਸ਼ ਚੋਣ ਜਾਬਤਾ ਲਾਗੂ ਹੋ ਗਿਆ ਹੈ ਪਰ ਸੂਬੇ ਵਿੱਚ ਵੋਟਾਂ ਪ੍ਰਤੀ ਕਿੰਨਾ ਬਦਲਾਅ ਹੋਇਆ ਹੈ ਉਸ ਉੱਤੇ ਵੀ ਰੋਸ਼ਨੀ ਪਾਈ ਗਈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ ਪੰਜਾਬ ਰਾਜ ਵਿਚ ਦੂਸਰੇ ਪੜਾਅ ਦੋਰਾਨ ਇਕ ਗੇੜ ਵਿਚ ਹੋਣ ਵਾਲੀਆਂ ਪੰਜਾਬ ਰਾਜ ਚੋਣਾਂ ਦੀ ਸਮਾਂ ਸਾਰਣੀ ਮੁਤਾਬਕ ਪੰਜਾਬ ਦੇ ਸਮੂਹ 117 ਵਿਧਾਨ ਸਭਾ ਹਲਕਿਆਂ ਲਈ ਵੋਟਾਂ 14 ਫਰਵਰੀ, 2022 ਨੂੰ ਪੈਣਗੀਆਂ। ਚੋਣ ਸਮਾਂ ਸਾਰਣੀ ਜਾਰੀ ਕਰਦਿਆਂ ਉਨ੍ਹਾਂ ਦੱਸਿਆ ਕਿ ਇਨ੍ਹਾਂ ਚੋਣਾਂ ਲਈ ਨੋਟੀਫ਼ਿਕੇਸ਼ਨ 21 ਜਨਵਰੀ 2022 ਨੂੰ ਜਾਰੀ ਹੋਵੇਗਾ ਅਤੇ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੀ ਆਖ਼ਰੀ ਤਰੀਕ 28 ਜਨਵਰੀ 2022 ਹੋਵੇਗੀ। 29 ਜਨਵਰੀ 2022 ਨੂੰ ਨਾਮਜ਼ਦਗੀਆਂ ਦੀ ਪੜਤਾਲ ਕੀਤੀ ਜਾਵੇਗੀ ਅਤੇ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਆਖ਼ਰੀ ਤਰੀਕ 31 ਜਨਵਰੀ 2022 ਹੈ। ਉਨ੍ਹਾਂ ਦੱਸਿਆ ਕਿ ਵੋਟਾਂ 14 ਫਰਵਰੀ 2022 ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 10 ਮਾਰਚ 2022 ਨੂੰ ਹੋਵੇਗੀ।

ਉਨ੍ਹਾਂ ਅੱਗੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਆਮ ਚੋਣਾਂ ਦੇ ਐਲਾਨ ਨਾਲ ਹੀ ਸੂਬੇ ਅੰਦਰ ਆਦਰਸ਼ ਚੋਣ ਜ਼ਾਬਤਾ ਤੁਰੰਤ ਪ੍ਰਭਾਵ ਤੋਂ ਲਾਗੂ ਹੋ ਗਿਆ ਹੈ।

ਉਨ੍ਹਾਂ ਦੱਸਿਆ ਕਿ ਰਾਜ ਅੰਦਰ ਕੁੱਲ 2 ਕਰੋੜ 12 ਲੱਖ 75 ਹਜ਼ਾਰ 66 ਵੋਟਰ ਹਨ, । ਉਨ੍ਹਾਂ ਅੱਗੇ ਦੱਸਿਆ ਕਿ ਰਾਜ ਅੰਦਰ ਕੁੱਲ 14 ਹਜ਼ਾਰ 751 ਸਥਾਨਾਂ ‘ਤੇ 24689 ਪੋਲਿੰਗ ਸਟੇਸ਼ਨ ਬਣਾਏ ਗਏ ਹਨ।

ਉਨ੍ਹਾਂ ਕਿਹਾ ਕਿ ਇਸ ਪੰਜਾਬ ਰਾਜ ਵਿਚ ਚੋਣ ਪ੍ਰਕਿਰਿਆ ਦੋਰਾਨ ਕੋਵਿਡ ਨਿਯਮਾਂ ਦੀ ਪਾਲਣਾ ਇੰਨ ਬਿੰਨ ਕੀਤੀ ਜਾਵੇਗੀ ਅਤੇ ਕਿਸੇ ਵੀ ਕਿਸਮ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਡਾ. ਰਾਜੂ ਨੇ ਕਿਹਾ ਕਿ ਭਾਰਤ ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ 15 ਜਨਵਰੀ 2022 ਤੱਕ ਕਿਸੇ ਵੀ ਉਮੀਦਵਾਰ, ਰਾਜਨੀਤਕ ਪਾਰਟੀਆਂ ਅਤੇ ਚੋਣਾਂ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਚੋਣ ਰੈਲੀ,ਰੋਡ ਸ਼ੋ,ਪਦ ਯਾਤਰਾ, ਸਾਈਕਲ/ਵਹੀਕਲਜ ਯਾਤਰਾ, ਕੱਢਣ ਅਤੇ ਨੁੱਕੜ ਮੀਟਿੰਗ ਅਤੇ ਸਭਾ ਕਰਨ ਦੀ ਇਜਾਜ਼ਤ ਨਹੀਂ ਹੈ।

ਉਨ੍ਹਾਂ ਦੱਸਿਆ ਕਿ ਕਮਿਸ਼ਨ ਵਲੋਂ ਰਾਤ 8 ਵਜੇ ਤੋਂ ਸਵੇਰੇ 8 ਵਜੇ ਤੱਕ ਕਿਸੇ ਵੀ ਕਿਸਮ ਦੇ ਚੋਣ ਪ੍ਰਚਾਰ ਕਰਨ ਤੇ ਅਗਲੇ ਹੁਕਮਾਂ ਤੱਕ ਪਾਬੰਦੀ ਲਗਾਈ ਗਈ ਹੈ।

ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਹੁਣ ਤੱਕ ਪੰਜਾਬ ਰਾਜ ਨੂੰ 75 ਕੰਪਨੀ ਕੇਂਦਰੀ ਹਥਿਆਰਬੰਦ ਸੁਰੱਖਿਆ ਦਸਤਿਆਂ ਦੀ ਭੇਜੀ ਗਈ ਹਨ 50 ਕੰਪਨੀਆਂ 10 ਜਨਵਰੀ 2022 ਨੂੰ ਸੂਬੇ ਵਿਚ ਪਹੁੰਚ ਜਾਣਗੀਆਂ।

ਉਨ੍ਹਾਂ ਦੱਸਿਆ ਕਿ ਰਾਜ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ਵਿੱਚ ਵੋਟਾਂ ਪਾਉਣ ਦਾ ਕੰਮ ਈ.ਵੀ. ਐਮ ਅਤੇ ਵੀ.ਵੀ.ਪੈਟ ਦੀ ਮਦਦ ਨਾਲ ਕੀਤਾ ਜਾਵੇਗਾ* ।

ਇਸ ਤੋਂ ਇਲਾਵਾ ਚੋਣਾ ਨੁੰ ਪਾਰਦਰਸ਼ੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਸੁਵਿਧਾ ਐਪ, ਸੀ.ਵੀਜਲ,ਪੀ.ਡਬਲਿਊ.ਡੀ ਨਾਮੀ ਐਪ ਅਤੇ ਵੋਟਰ ਹੈਲਪ ਲਾਈਨ ਐਪ ਲਾਂਚ ਕੀਤਾ ਗਿਆ ਹੈ। ਸੀ ਵੀਜਲ ਐਪ ਰਾਹੀ ਰਜਿਸਟਰ ਕੀਤੀ ਗਈ ਸ਼ਿਕਾਇਤ ਨੂੰ100 ਮਿੰਟ ਵਿੱਚ ਹੱਲ ਕੀਤਾ ਜਾਵੇਗਾ। ਇਸੇ ਤਰ੍ਹਾ ਸੁਵਿਧਾ ਐਪ ਰਾਹੀ ਉਮੀਦਵਾਰ ਹਰ ਤਰ੍ਹਾ ਦੀ ਪ੍ਰਵਾਨਗੀ ਜਿਵੇ ਕਿ ਰੈਲੀ ਆਦਿ ਲਈ ਵੀ ਜਲਦ ਹਾਸਲ ਕਰ ਸਕਦਾ ਹੈ। ਉਨ੍ਹਾ ਕਿਹਾ ਕਿ ਰਾਜ ਵਿੱਚ ਭੈਅ ਮੁਕਤ ਅਤੇ ਸ਼ਾਂਤੀ ਪੂਰਵਕ ਚੋਣਾਂ ਕਰਵਾਉਣ ਲਈ ਸਰਵਾਈਲੈਸ਼ ਟੀਮਾਂ, ਫਲਾਈਇੰਗ ਸੂਕੈਅਡ ਆਦਿ ਵਰਗੀਆ ਕਈ ਟੀਮਾਂ ਕੰਮ ਕਰਨਗੀਆ ਅਤੇ ਵੱਡੀ ਗਿਣਤੀ ਵਿੱਚ ਸੁਰੱਖਿਆ ਦਸਤੇ ਵੀ ਤਾਇਨਾਤ ਕੀਤੇ ਜਾਣਗੇ।

ਡਾ. ਰਾਜੂ ਵੱਲੋਂ ਚੋਣ ਜਾਬਤਾ ਲਾਗੂ ਹੋਣ ਉਪਰੰਤ ਰਾਜ ਦੇ ਸਮੂੰਹ ਵਿਭਾਗਾਂ ਦੇ ਮੁੱਖੀਆਂ ਨੂ ਲੋੜੀਂਦੇ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰਜ਼, ਸੀਨੀਅਰ ਸੁਪਰੀਡੈਂਟ ਆਫ ਪੁਲਿਸ/ ਕਮਿਸ਼ਨਰ ਆਫ ਪੁਲਿਸ ਨਾਲ ਆਦਰਸ ਚੋਣ ਜਾਬਤੇ ਨੂੰ ਲਾਗੂ ਕਰਨ ਹਿੱਤ ਵੀਡੀਉ ਕਾਨਫਰੰਸ ਕੀਤੀ ਗਈ ਅਤੇ ਉਨ੍ਹਾ ਨੁੰ ਲੋੜੀਂਦੇ ਨਿਰਦੇਸ਼ ਜਾਰੀ ਕੀਤੇ ਗਏ ਅਤੇ ਚੋਣ ਤਿਆਰੀਆਂ ਦਾ ਜਾਇਜਾਂ ਲਿਆ ਗਿਆ।

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

“ਬਾਦਲ, ਭਾਜਪਾ ਅਤੇ ਕਾਂਗਰਸ ਨੇ ਸਿਰਫ ਲੋਕਾਂ ਨਾਲ ਰਾਜਨੀਤੀ ਖੇਡੀ, ਕੰਮ AAP ਪਾਰਟੀ ਕਰਦੀ”

ਲੁਧਿਆਣਾ ਵਿੱਚ Omicron ਨੇ ਪਸਾਰੇ ਪੈਰ, 2 ਕੇਸ ਆਏ ਸਾਹਮਣੇ, 8 ਐਕਟਿਵ ਮਾਈਕਰੋ ਕੰਟੇਨਮੈਂਟ ਹਨ ਜ਼ੋਨ