ਸ਼੍ਰੋਮਣੀ ਅਕਾਲੀ ਦਲ ਦੇ ਨਾਮਵਾਰ ਆਗੂ ਬਿਕਰਮ ਮਜੀਠੀਆ ਖਿਲਾਫ਼ ਨਸ਼ੇ ਦਾ ਮਾਮਲਾ ਦਰਜ ਹੋਇਆ ਅਤੇ ਗ੍ਰਿਫ਼ਤਾਰੀ ਦੇ ਵਾਰੰਟ ਨਿਕਲੇ ਤਾਂ ਉਹ ਲੰਮੇ ਸਮੇਂ ਤੱਕ ਲਾਪਤਾ ਰਹੇ। ਪੁਲਿਸ ਵੱਲੋਂ ਦਰਜਨ ਤੋਂ ਵੱਧ ਥਾਵਾਂ ‘ਤੇ ਛਾਪੇਮਾਰੀ ਕੀਤੀ ਪਰ ਉਹ ਪੁਲਿਸ ਦੇ ਹੱਥ ਨਹੀਂ ਲੱਗੇ। ਇਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਅਗਾਊਂ ਜਮਾਨਤ ਬਿਕਰਮ ਮਜੀਠੀਆ ਨੂੰ ਮਿਲੀ ਅਤੇ ਓਹਨਾ ਨੂੰ ਬੁੱਧਵਾਰ SIT ਸਾਹਮਣੇ ਪੇਸ਼ ਹੋਣ ਦੇ ਹੁਕਮ ਕੀਤੇ।
ਇਸ ਤੋਂ ਬਾਅਦ ਬਿਕਰਮ ਮਜੀਠੀਆ ਸਾਹਮਣੇ ਆਏ ਅਤੇ ਗੁਰਦੁਆਰਾ ਨਾਡਾ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ। ਬਿਕਰਮ ਮਜੀਠੀਆ ਦੇ ਵਕੀਲਾਂ ਨੇ ਕਿਹਾ ਸੀ ਕਿ ਉਹ ਹਰ ਹਾਲ ਵਿੱਚ SIT ਅੱਗੇ ਪੇਸ਼ ਹੋਣਗੇ ਅਤੇ ਆਪਣੇ ਬਿਆਨ ਦੇਣਗੇ।
ਜੋ ਬਿਕਰਮ ਮਜੀਠੀਆ ਨੂੰ ਪੁਲਿਸ ਅਤੇ ਹੋਰ ਜਾਂਚ ਅਧਿਕਾਰੀਆਂ ਤੋਂ ਲੂਕਾ ਰਹੇ ਉਹ ਅੱਜ ਸਾਹਮਣੇ ਆਏ ਤਾਂ ਹੋਰ ਸਵਾਲ ਵੀ ਚੁੱਕੇ ਜਾ ਰਹੇ। ਜੇਕਰ ਉਹ ਪੰਜਾਬ ਵਿੱਚ ਹੀ ਸਨ ਤਾਂ ਪੁਲਿਸ ਦੇ ਹੱਥ ਉਹ ਕਿਉਂ ਨਹੀਂ ਲੱਗੇ।
https://www.facebook.com/thekhabarsaar/