ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਮਿਲੀ ਅੰਤਰਿਮ ਜਮਾਨਤ ਤੋਂ ਬਾਅਦ ਬਿਕਰਮ ਮਜੀਠੀਆ ਨੇ ਨਵਜੋਤ ਸਿੰਘ ਸਿੱਧੂ, ਚਰਨਜੀਤ ਚੰਨੀ, ਸੁਖਜਿੰਦਰ ਰੰਧਾਵਾ ਅਤੇ ਪੁਲਿਸ ਦੇ ਵੱਡੇ ਅਫ਼ਸਰਾਂ ਖਿਲਾਫ਼ ਰੱਜਕੇ ਭੜਾਸ ਕੱਢੀ। ਮਜੀਠੀਆ ਨੇ ਕਿਹਾ ਕਿ ਮੇਰੇ ‘ਤੇ ਮੁਕੱਦਮਾ ਸਿਆਸੀ ਬਦਲਾਖ਼ੋਰੀ ਸੀ ਅਤੇ ਮੇਰੇ ਖਿਲਾਫ਼ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ, ਵਿਧਿਆਕ ਜ਼ੀਰਾ ਅਤੇ ਨਵਜੋਤ ਸਿੰਘ ਸਿੱਧੂ ਨੇ ਖੁਦ ਸਾਜਿਸ਼ ਰਚੀ। ਪੁਲਿਸ ਅਫ਼ਸਰਾਂ ‘ਤੇ ਦਬਾਅ ਬਣਾਇਆ ਗਿਆ ਹੈ ਅਤੇ ਫਰਜੀ ਮੁਕਦਮੇ ਮੇਰੇ ਖਿਲਾਫ਼ ਘੜੇ ਗਏ। ਹੱਕ ਸੱਚ ਦੀ ਜਿੱਤ ਹੋਈ ਹੈ ਅਤੇ ਮੇਰਾ ਵਿਸ਼ਵਾਸ ਹੈ ਕਿ ਮੇਰੀ ਫਤਹਿ ਅੱਗੇ ਵੀ ਹੋਵੇਗੀ।
ਸਾਰਿਆਂ ਨੂੰ ਪਤਾ ਸੀ ਕਿ ਮੈਂ ਕਿੱਥੇ ਬੈਠਾ ਹਾਂ ਬਸ ਤੁਹਾਡੀ ਅੱਖਾਂ ਵਿੱਚ ਘਾਟਾ ਪਾਉਂਦੇ ਰਹੇ ਕਾਂਗਰਸੀ। ਮੇਰੇ ਕੋਲ ਕੋਈ ਵੀ ਇਸ ਵੇਲੇ ਵੀਜ਼ਾ ਨਹੀਂ ਜਿਸ ਨਾਲ ਮੈਂ ਵਿਦੇਸ਼ ਜਾ ਸਕਾਂ, ਮੇਰੇ ਖਿਲਾਫ਼ ਜਾਣਬੁੱਝ ਲੁੱਕ ਆਊਟ ਨੋਟਿਸ ਕੱਢਿਆ ਗਿਆ। ਅੰਤਰਿਮ ਜਮਾਨਤ ਲੈਣਾ ਸਭ ਦਾ ਹੱਕ ਹੈ ਅਤੇ ਮੈਂ ਵੀ ਓਹੀ ਕੀਤਾ, ਇਸ ਲਈ ਇਸ ਬਾਰੇ ਕੋਈ ਸਵਾਲ ਨਹੀਂ ਉਠਦੇ। ਮੇਰਾ ਕਹਿਣਾ ਪਹਿਲਾਂ ਵੀ ਇਹੀ ਸੀ ਅਤੇ ਹੁਣ ਵੀ ਇਹੀ ਕਹਾਂਗਾ ਕਿ ਮੇਰੇ ਖਿਲਾਫ ਪਰਚਾ ਸਿਆਸੀ ਡਰਾਮਾ ਸੀ ਅਤੇ ਇਸਦਾ ਸੱਚ ਸਹਿਮੇਂ ਆ ਗਿਆ ਹੈ। ਸਿੱਧੂ ਨੂੰ ਹੁਣ ਭੁੱਖ ਲੱਗਣੀ ਵੀ ਹਟ ਗਈ ਹੁਣੀ ਕਿਉਂਕਿ ਉਸਦਾ ਝੂਠ ਫੜ੍ਹਿਆ ਜਾ ਰਿਹਾ। ਜੇ ਪਾਰਟੀ ਕਹੇਗੀ ਤਾਂ ਮੈਂ ਸਿੱਧੂ ਖਿਲਾਫ਼ ਵੀ ਲੜਾਂਗਾ।
https://www.facebook.com/thekhabarsaar/