ਤਕਰੀਬਨ 3 ਘੰਟਿਆਂ ਤੱਕ ਬਿਕਰਮ ਮਜੀਠੀਆ ਤੋਂ ਹੋਈ ਪੁੱਛਗੀਛ ਤੋਂ ਬਾਅਦ ਉਹ ਥਾਣੇ ਤੋਂ ਬਾਹਰ ਆਏ ਅਤੇ ਪੱਤਰਕਾਰਾਂ ਨਾਲ ਰੂਬਰੂ ਹੋਏl ਮਜੀਠੀਆ ਨੇ ਕਿਹਾ ਕਿ ਉਹਨਾਂ ਵੱਲੋਂ SIT ਨਾਲ ਪੂਰਾ ਸਹਿਯੋਗ ਕੀਤਾ ਹੈ, ਜੋ ਸਵਾਲ ਪੁੱਛੇ ਗਏ ਉਹਨਾਂ ਦਾ ਜਵਾਬ ਦਿੱਤਾ ਹੈl ਅਦਾਲਤ ਦੇ ਹੁਕਮਾਂ ਮੁਤਾਬਕ ਆਪਣਾ ਚੱਲ ਰਿਹਾ ਨੰਬਰ ਵੀ ਉਹਨਾਂ ਨੂੰ ਦੇ ਦਿੱਤਾ ਹੈ ਅਤੇ ਜੋ ਵੀ ਅਗਲੇ ਹੁਕਮ ਹੋਣਗੇ ਉਹਨਾਂ ਦੀ ਪਾਲਣਾ ਕੀਤੀ ਜਾਵੇਗੀl
ਜਾਂਚ ਤੋਂ ਬਾਅਦ ਬਿਕਰਮ ਮਜੀਠੀਆ ਨੇ ਕਿਹਾ ਕਿ ਇਹ ਸਾਰਾ ਮਾਮਲਾ ਫਰਜ਼ੀ ਹੈ, ਜਿਸ ਮਾਮਲੇ ਦੀ ਗੱਲ ਚੱਲ ਰਹੀ ਉਹ ਅਦਾਲਤ ਵੱਲੋਂ ਸਾਲ 2019 ਵਿੱਚ ਖ਼ਤਮ ਕਰ ਦਿੱਤਾ ਹੈ ਦੋਸ਼ੀਆਂ ਨੂੰ ਸਜ਼ਾ ਦੇ ਕਿ ਬੇਦੋਸ਼ਿਆਂ ਨੂੰ ਰਿਹਾਅ ਕਰ ਦਿੱਤਾ ਗਿਆ ਹੈl ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਦੇ ਇਸ਼ਾਰੇ ‘ਤੇ ਇਹ ਸਭ ਕੁੱਝ ਹੋਇਆ ਅਤੇ ਸਿਆਸੀ ਰੰਜਿਸ਼ ਹੈ ਇਹ ਸਭ ਕੁੱਝl
https://www.facebook.com/thekhabarsaar/