ਪੰਜਾਬ ਦੇ ਫਿਰੋਜ਼ਪੁਰ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਇੱਕ ਪੁੱਲ ਉੱਪਰ 20 ਮਿੰਟ ਤੱਕ ਰੁਕਣਾ ਪੀ ਸੀ ਅਤੇ ਫ਼ਿਰ ਰੈਲੀ ਰੱਦ ਕਰਕੇ ਵਾਪਸ ਮੁੜਨਾ ਪਿਆ ਸੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਸੁਰੱਖਿਆ ਬਾਰੇ ਵਿਵਾਦ ਸ਼ੁਰੂ ਹੋਇਆ ਤਾਂ ਹੁਣ ਪੰਜਾਬ ਵਿੱਚ BJP ਲਈ ਮੁੱਖ ਚੋਣ ਇੰਚਾਰਜ ਗਜੇਂਦਰ ਸ਼ੇਖਾਵਤ ਨੂੰ Z+ ਸੁਰੱਖਿਆ ਦਿੱਤੀ ਗਈ ਹੈ। ਪੰਜਾਬ ਵਿੱਚ ਹਜੇ ਵੀ BJP ਅਤੇ ਆਗੂਆਂ ਦਾ ਵਿਰੋਧ ਚੱਲ ਰਿਹਾ ਹੈ ਅਤੇ ਵੋਟਾਂ ਦੌਰਾਨ ਹੋਰ ਪ੍ਰੇਸ਼ਾਨੀ ਹੋ ਸਕਦੀ ਹੈ ਇਸ ਲਈ ਗਜੇਂਦਰ ਸ਼ੇਖਾਵਤ ਨੂੰ ਪੰਜਾਬ ਆਉਣ ਤੋਂ ਪਹਿਲਾਂ Z+ ਸੁਰੱਖਿਆ ਦਿੱਤੀ ਗਈ ਹੈ।
ਇਸੇ ਦੇ ਨਾਲ ਹੀ ਹੁਸ਼ਿਆਰਪੁਰ ਤੋਂ BJP ਦੇ ਸਾਂਸਦ ਅਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਵੀ ਸੁਰੱਖਿਆ ਵਧਾਈ ਗਈ ਹੈ। ਸੁਰੱਖਿਆ ਏਜੰਸੀਆਂ ਦਾ ਦਾਅਵਾ ਹੈ ਕਿ ਪੰਜਾਬ ਚੋਣਾਂ ਦੌਰਾਨ ਭਾਜਪਾ ਆਗੂਆਂ ਅਤੇ ਕੇਂਦਰੀ ਮੰਤਰੀਆਂ ਨੂੰ ਖਤਰਾ ਵੱਧ ਸਕਦਾ ਹੈ। ਇਸੇ ਡਰ ਕਾਰਨ ਗ੍ਰਹਿ ਮੰਤਰੀ ਦਫ਼ਤਰ ਵੱਲੋਂ ਭਾਜਪਾ ਆਗੂਆਂ ਦੀ ਸੁਰੱਖਿਆ ਵਿੱਚ ਵਾਧਾ ਕੀਤਾ ਗਿਆ ਹੈ। ਐਨਾ ਹੀ ਨਹੀਂ ਜੋ ਸਿਆਸੀ ਲੀਡਰ ਹੋਰ ਪਾਰਟੀਆਂ ਛੱਡਕੇ ਭਾਜਪਾ ਵਿੱਚ ਜਾ ਰਹੇ ਹਨ ਉਹਨਾਂ ਨੂੰ ਵੀ ਸੁਰੱਖਿਆ ਦਿੱਤੀ ਜਾ ਰਹੀ ਹੈ। ਜਿੰਨਾ ਕੋਲ ਸੁਰੱਖਿਆ ਹੈ ਉਹਨਾਂ ਦਾ ਸੁਰੱਖਿਆ ਦਸਤਾ ਹੋਰ ਮਜਬੂਤ ਕੀਤਾ ਗਿਆ ਹੈ।
https://www.facebook.com/thekhabarsaar/