ਚੋਣਾਂ ਤੋਂ ਪਹਿਲਾਂ ਪੰਜਾਬ ਦਾ ਹੋਣਾ ਵੱਡਾ ਨੁਕਸਾਨ ? ਇੱਕ ਹੋਰ ਹੋਣਾ ਲੁਧਿਆਣਾ ਬੰਬ ਕਾਂਡ !

ਪੰਜਾਬ ਵਿੱਚ ਜਿਵੇਂ ਜਿਵੇਂ ਚੋਣਾਂ ਨਜ਼ਦੀਕ ਆ ਰਹੀਆਂ ਹਨ ਮਾਹੌਲ ਤਣਾਅ ਵਾਲਾ ਬਣ ਰਿਹਾ ਹੈ ਅਤੇ ਸਨਸਨੀਖੇਜ਼ ਸਮੱਗਰੀਆਂ ਮਿਲ ਰਹੀਆਂ ਹਨ। ਜਿੱਥੇ ਲੰਘੇ ਦਿਨੀ ਪੁੰਜਾਬ ਪੁਲਿਸ ਨੇ 2.5 ਕਿੱਲਿਓਂ RDX ਬਰਾਮਦ ਕੀਤਾ ਸੀ ਓਥੇ ਹੀ ਇੱਕ ਹੋਰ ਵੱਡੀ ਅਤਵਾਦੀ ਸਾਜਿਸ਼ ਨੂੰ ਨਾਕਾਮਯਾਬ ਕਰਦਿਆਂ ਅੰਮ੍ਰਿਤਸਰ ਪੁਲਿਸ ਨੇ 4 ਤੋਂ 5 ਕਿੱਲੋ RDX ਲੱਭਕੇ ਬਰਬਾਦ ਕਰ ਦਿੱਤਾ ਹੈ। ਸਪੈਸ਼ਲ ਟਾਸ੍ਕ ਫੋਰਸ ਵੱਲੋਂ ਇਲਾਕੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਸਮਾਨ ਆਇਆ ਕਿਥੋਂ ਅਤੇ ਕੌਣ ਲਿਆਇਆ ਇਸ ਬਾਰੇ ਪੁਛਪੜਤਾਲ ਚੱਲ ਰਹੀ ਹੈ। ਹਾਲ ਹੀ ਵਿੱਚ ਗੁਰਦਸਪੂਰ ਵਿਖੇ ਵੀ ਧਮਾਕੇ ਵਾਲਾ ਸਮਾਨ ਮਿਲਿਆ ਸੀ।

ਪਹਿਲਾਂ ਲੁਧਿਆਣਾ ਵਿੱਚ ਅਦਾਲਤੀ ਕੰਪਲੈਕਸ ਦੇ ਅੰਦਰ ਬੰਬ ਧਮਾਕਾ, ਫ਼ਿਰ ਖਾਲਿਸਤਾਨ ਨਾਲ ਸਬੰਧਤ ਲੋਕਾਂ ਦੀ ਗ੍ਰਿਫ਼ਤਾਰੀ। ਲੰਘੇ ਦਿਨੀ 2.5 ਕਿੱਲੋ RDX ਮਿਲਣਾ ਅਤੇ ਅੱਜ 4 ਤੋਂ 5 ਕਿੱਲੋ ਹੋਰ ਸਮਾਨ ਮਿਲਣਾ ਆਪਣੇ ਆਪ ਵਿੱਚ ਇਸ਼ਾਰਾ ਕਰ ਰਹੇ ਹਨ ਕਿ ਚੋਣਾਂ ਤੋਂ ਪਹਿਲਾਂ ਪੰਜਾਬ ਨੂੰ ਕੋਈ ਵੱਡਾ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਫਿਲਹਾਲ ਪੰਜਾਬ ਪੁਲਿਸ ਅਤੇ ਸੁਰੱਖਿਆ ਦਸਤਿਆਂ ਦੀ ਹਿੰਮਤ ਕਾਰਨ ਵੱਡੇ ਹਾਦਸੇ ਟਾਲੇ ਜਾ ਰਹੇ ਹਨ ਅਤੇ ਗ੍ਰਿਫਤਾਰੀਆਂ ਹੋ ਰਹੀਆਂ ਹਨ। ਇਸੇ ਦੇ ਨਾਲ 1 ਲੱਖ ਰੁਪਏ ਵੀ ਬਰਾਮਦ ਹੋਏ ਹਨ ਅਤੇ ਇਹ ਸਾਰਾ ਸਮਾਨ ਪਹਿਲੀ ਨਜ਼ਰੇ ਪਾਕਿਸਤਾਨ ਤੋਂ ਆਇਆ ਹੋਇਆ ਲੱਗਿਆ ਹੈ।

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੱਛਮੀ ਬੰਗਾਲ ‘ਚ ਰੇਲ ਹਾਦਸਾ, 12 ਡੱਬੇ ਪਟਰੀ ਤੋਂ ਉਤਰੇ, 50 ਤੋਂ ਵੱਧ ਜ਼ਖਮੀ, 4 ਦੀ ਮੌਤ

ਭਗਵੰਤ ਮਾਨ ਨੇ ਦੱਸਿਆ ਕਿਵੇਂ ਭਰ ਜਾਣਾ ਪੰਜਾਬ ਦਾ ਖਜਾਨਾ, ਕੇਂਦਰ ਅੱਗੇ ਹੱਥ ਅੱਡਕੇ ਹੋਣਗੇ ਹੱਲ !