ਨਵਜੋਤ ਸਿੱਧੂ ਤੇ ਕਾਂਗਰਸ ਨੂੰ ਇੱਕ ਹੋਰ ਝਟਕਾ, ਕੇਜਰੀਵਾਲ ਨੂੰ ਮਿਲੀ ਦੋਆਬੇ ‘ਚ ਤਾਕਤ

ਕਾਂਗਰਸ ਤੋਂ ਕਾਂਗਰਸੀ ਭੱਜਕੇ ਦੂਜੀਆਂ ਪਾਰਟੀਆਂ ਵਿੱਚ ਸ਼ਾਮਲ ਹੋ ਰਹੇ ਹਨ, ਕੋਈ ਭਾਜਪਾ ‘ਚ ਤੇ ਕੋਈ, ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਜਾਂ ਕੈਪਟਨ ਅਮਰਿੰਦਰ ਸਿੰਘ ਕੋਲ ਜਾ ਰਹੇ ਹਨ। ਪੰਜਾਬ ਦੇ ਸਾਬਕਾ ਮੰਤਰੀ ਅਤੇ ਪੰਜਾਬ ਐਗਰੋ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਵੀ ਕਾਂਗਰਸ ਛੱਡਕੇ ਆਮ ਆਦਮੀ ਪਾਰਟੀ ਵਿੱਚ ਜਾਕੇ ਸ਼ਾਮਲ ਹੋ ਗਏ ਹਨ। ਇਥੋਂ ਤੱਕ ਕਿ ਇਹ ਵੀ ਚਰਚਾ ਹੈ ਕਿ ਜੋਗਿੰਦਰ ਸਿੰਘ ਮਾਨ ਆਮ ਆਦਮੀ ਪਾਰਟੀ ਨੂੰ ਦੋਆਬੇ ਵਿੱਚ ਖ਼ਾਸ ਤੌਰ ‘ਤੇ ਫੜਵਾੜਾ ਤੋਂ ਚੋਣ ਲੜਕੇ ਮਜਬੂਤੀ ਦੇ ਸਕਦੇ ਹਨ। ਅਰਵਿੰਦ ਕੇਜਰੀਵਾਲ ਨੇ ਵੀ ਜੋਗਿੰਦਰ ਮਾਨ ਨੂੰ ਮਿਲਕੇ ਖੁਸ਼ੀ ਜ਼ਾਹਿਰ ਕੀਤੀ ਹੈ ਅਤੇ ਤਸਵੀਰ ਵੀ ਸਾਂਝੀ ਕੀਤੀ ਹੈ।

ਜੋਗਿੰਦਰ ਸਿੰਘ ਮਾਨ ਨੇ ਕਾਂਗਰਸ ਪਾਰਟੀ ਤੋਂ ਅਸਤੀਫ਼ਾ ਦੇਣ ਤੋਂ ਪਹਿਲਾਂ ਡਾ. ਬੀ. ਆਰ. ਅੰਬੇਡਕਰ ਪੋਸਟ ਮੈਟ੍ਰਿਕ ਸਕਾਰਲਸ਼ਿਪ ਘੋਟਾਲੇ ਦੇ ਦੋਸ਼ੀਆਂ ਨੂੰ ਸਜ਼ਾ ਨਾ ਦੇਣ ਅਤੇ ਉਹਨਾਂ ਦੀ ਪੁਸ਼ਤਪਨਾਹੀ ਕਰਨ ਦੇ ਇਲਜ਼ਾਮ ਲਗਾਏ ਸਨ। ਜੋਗਿੰਦਰ ਸਿੰਘ ਨੇ ਫਗਵਾੜਾ ਨੂੰ ਜਿਲ੍ਹਾ ਬਣਾਉਣ ਦੀ ਵੀ ਮੰਗ ਰੱਖੀ ਸੀ ਪਰ ਉਹ ਮੰਗ ਵੀ ਪੂਰੀ ਨਹੀਂ ਹੋਈ। ਜੋਗਿੰਦਰ ਸਿੰਘ ਮਾਨ ਨੇ 1985, 1992 ਅਤੇ 2002 ਵਿੱਚ ਫਗਵਾੜਾ ਤੋਂ ਵਿਧਿਆਕੀ ਜਿੱਤੀ ਸੀ ਅਤੇ ਪੰਜਾਬ ਵਿੱਚ ਬੇਅੰਤ ਸਿੰਘ, ਹਰਚਰਨ ਸਿੰਘ ਬਰਾੜ, ਰਜਿੰਦਰ ਕੌਰ ਭੱਟਲ ਅਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਿੱਚ ਮੰਤਰੀ ਰਹੇ ਸਨ.

ਕਾਂਗਰਸ ਛੱਡਣ ਤੋਂ ਪਹਿਲਾਂ ਜੋਗਿੰਦਰ ਸਿੰਘ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਰਗੇ ਅਮੀਰਾਂ ਅਤੇ ਮਹਾਰਾਜਿਆਂ ਅਤੇ ਮੌਕਾਪ੍ਰਸਤ ਲੀਡਰਾਂ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ ਦੀ ਬਜਾਏ ਉਹਨਾਂ ਨੂੰ ਪਾਰਟੀ ਵਿੱਚ ਥਾਂ ਦਿੱਤੀ, ਉਹਨਾਂ ਨੂੰ ਸੁਰੱਖਿਅਤ ਕੀਤਾ। ਇਸੇ ਕਾਰਨ ਉਹ ਪਾਰਟੀ ਵਿੱਚ ਰਹਿਣਾ ਪਸੰਦ ਨਹੀਂ ਕਰ ਰਹਿ ਸੀ ਜਿਸ ਕਾਰਨ ਪਾਰਟੀ ਨੂੰ ਛੱਡਕੇ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਹੁਣ ਉਹ ਫਗਵਾੜਾ ਤੋਂ ਆਮ ਆਦਮੀ ਪਾਰਟੀ ਲਈ ਚੋਣ ਵੀ ਲੜ ਸਕਦੇ ਹਨ।

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਭਗਵੰਤ ਮਾਨ ਨੇ ਦੱਸਿਆ ਕਿਵੇਂ ਭਰ ਜਾਣਾ ਪੰਜਾਬ ਦਾ ਖਜਾਨਾ, ਕੇਂਦਰ ਅੱਗੇ ਹੱਥ ਅੱਡਕੇ ਹੋਣਗੇ ਹੱਲ !

ਹਰ ਸਾਲ 16 ਜਨਵਰੀ ਨੂੰ ਮਨਾਇਆ ਜਾਵੇਗਾ ‘ਰਾਸ਼ਟਰੀ ਸਟਾਰਟ ਅੱਪ’ ਦਿਵਸ