ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਭਾਰਤ ਦੇ ਪ੍ਰਮੁੱਖ ਚੋਣ ਕਮਿਸ਼ਨ ਨੂੰ ਚਿੱਠੀ ਲਿਖੀ ਹੈ ਅਤੇ 14 ਫਰਵਰੀ 2022 ਨੂੰ ਹੋਣ ਵਾਲਿਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਮੁਲਤਵੀ ਕਰਨ ਦੀ ਮੰਗ ਕੀਤੀ ਹੈ। ਮੁੱਖ ਮੰਤਰੀ ਚਨਰਜੀਤ ਸਿੰਘ ਚੰਨੀ ਨੇ ਚਿੱਠੀ ਵਿੱਚ ਲਿਖਿਆ ਹੈ ਕਿ ਜਿੰਨਾ ਦਿਨਾਂ ਵਿੱਚ ਚੋਣਾਂ ਹਨ ਓਹੀ ਦਿਨਾਂ ਵਿੱਚ ਭਗਵਾਨ ਵਾਲਮੀਕਿ ਜੀ ਦਾ ਜਨਮ ਦਿਹਾੜਾ ਹੈ ਅਤੇ ਬਹੁਤੇ ਲੋਕ ਧਾਰਮਿਕ ਅਸਥਾਨਾਂ ਵੱਲ ਨੂੰ ਗਏ ਹੁੰਦੇ ਹਨ।
ਇਸ ਨਾਲ ਲੋਕਾਂ ਨੂੰ ਵੋਟਾਂ ਪਾਉਣ ਲਈ ਮੁਸ਼ਕਿਲ ਹੋਵੇਗੀ ਅਤੇ ਸੁਰੱਖਿਆ ਨੂੰ ਵੀ ਖਤਰਾ ਬਣ ਸਕਦਾ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 6 ਦਿਨ ਲਈ ਚੋਣਾਂ ਨੂੰ ਮੁਲਤਵੀ ਕਰਨ ਦੀ ਮੰਗ ਕੀਤੀ ਹੈ ਅਤੇ 14 ਫਰਵਰੀ ਨੂੰ ਹੋਣ ਵਾਲਿਆਂ ਚੋਣਾਂ 20 ਫਰਵਰੀ ਨੂੰ ਕਰਵਾਉਣ ਦੀ ਮੰਗ ਕੀਤੀ ਗਈ ਹੈ। ਹੁਣ ਦੇਖਣਾ ਹੋਵੇਗਾ ਚੋਣ ਕਮਿਸ਼ਨ ਇਸ ਮਾਮਲੇ ਵਿੱਚ ਕੀ ਫੈਸਲਾ ਲੈਂਦਾ ਹੈ।
https://www.facebook.com/thekhabarsaar/