ਪੁਲਿਸ ਦੀ ਨੱਕ ਹੇਠ ਬਜ਼ੁਰਗ ਦਾ ਕਤਲ, ਚੋਰੀ, ਪਰਿਵਾਰ ਹੋਇਆ ਤਬਾਹ !

ਪੰਜਾਬ ਵਿਧਾਨ ਸਭਾ ਚੋਣਾਂ 2022 ਨਜ਼ਦੀਕ ਹਨ ਅਤੇ ਚੋਣ ਜਾਬਤਾ ਲੱਗੇ ਹੋਣ ਕਾਰਨ ਪੁਲਿਸ ਵੱਲੋਂ ਮੁਸ਼ਤੈਦੀ ਦਿਖਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਉਹ ਪੁਲਿਸ ਦਾ ਡਰ ਚੋਰਾਂ, ਲੁਟੇਰਿਆਂ ਤੇ ਕਾਤਲਾਂ ਵਿੱਚ ਨਜ਼ਰ ਨਹੀਂ ਆਉਂਦਾ। ਗੁਰਦਾਸਪੁਰ ਦੇ ਫਤਹਿਗੜ੍ਹ ਚੂੜੀਆਂ ਵਿਖੇ ਇੱਕ ਪਰਿਵਾਰ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਗਿਆ ਤਾਂ ਪਿੱਛੇ ਇੱਕ ਬਜ਼ੁਰਗ ਘਰ ਵਿੱਚ ਮੌਜੂਦ ਸਨ। ਲੁਟੇਰੇ ਦੇਰ ਰਾਤ ਘਰ ਆਏ ਅਤੇ 12 ਤੋਲੇ ਸੋਨਾ ਸਮੇਤ ਨਗਦੀ ਦੀ ਲੁੱਟ ਨੂੰ ਅੰਜਾਮ ਦਿੱਤਾ ਅਤੇ ਜਾਂਦੇ ਹੋਏ ਬਜ਼ੁਰਗ ਦਾ ਕਤਲ ਕਰ ਗਏ। ਬਜ਼ੁਰਗ ਦਾ ਕਤਲ ਤੇਜ਼ ਧਾਰ ਹਥਿਆਰਾਂ ਨਾਲ ਕੀਤੇ ਹੋਏ ਸਨ ਅਤੇ ਲਾਸ਼ ਲਹੂ ਨਾਲ ਲਿਬੜੀ ਹੋਈ ਮਿਲੀ। ਪੁਲਿਸ ਨੇ ਪਰਿਵਾਰ ਦੇ ਬਿਆਨ ਲਿਖਕੇ ਅਗਲੀ ਜਾਂਚ ਸ਼ੁਰੂ ਕਰ ਦਿੱਤਾ ਹੈ।

https://www.facebook.com/thekhabarsaar/

http://thekhabarsaar.com/

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਮੰਦਿਰ ਦੀ ਉਸਾਰੀ ਲਈ ਦਾਨ ਨਾ ਦੇਣ ਕਾਰਨ ਸਿੱਖ ਸ਼ਰਧਾਲੂਆਂ ਦੇ ਮਾਰੇ ਪੱਥਰ, ਕੀਤੀ ਕੁੱਟਮਾਰ

ਕੱਲ ਮੁਹਾਲੀ ਵਿਖੇ ਹੋਵੇਗਾ ਆਮ ਆਦਮੀ ਪਾਰਟੀ ਲਈ ਮੁੱਖ ਮੰਤਰੀ ਚਿਹਰੇ ਦਾ ਐਲਾਨ