ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਆਮ ਆਦਮੀ ਪਾਰਟੀ ਵੱਲੋਂ ਹਲਕਾ ਫਿਰੋਜ਼ਪੁਰ ਦਿਹਾਤੀ ਤੋਂ ਆਪਣਾ ਉਮੀਦਵਾਰ ਆਸ਼ੂ ਬਾਂਗੜ ਨੂੰ ਐਲਾਨਿਆ ਗਿਆ ਸੀ ਪਰ ਪ੍ਰੈਸ ਕਾਨਫ਼ਰੰਸ ਕਰਕੇ ਉਮੀਦਵਾਰ ਆਸ਼ੂ ਬਾਂਗੜ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਅਤੇ ਨਾਲ ਹੀ ਪਾਰਟੀ ਤੋਂ ਵੀ ਅਸਤੀਫ਼ਾ ਦੇ ਦਿੱਤਾ। ਆਸ਼ੂ ਬਾਂਗੜ ਨੇ ਇਲਜ਼ਾਮ ਲਗਾਏ ਹਨ ਕਿ ਆਮ ਆਦਮੀ ਪਾਰਟੀ ਇਸ ਸਿਆਸੀ ਪਾਰਟੀ ਦੀ ਬਜਾਇ ਇੱਕ ਦਿੱਲੀ ਦੀ ਕੰਪਨੀ ਵਾਂਗ ਕੰਮ ਕਰ ਰਹੀ ਹੈ। ਸਾਰੇ ਫੈਸਲੇ ਰਾਘਵ ਚੱਢਾ ਖ਼ੁਦ ਲੈਂਦਾ ਹੈ ਪਾਰਟੀ ਪ੍ਰਧਾਨ ਅਤੇ ਪਾਰਟੀ ਦੇ ਵਰਕਰਾਂ ਦੀ ਇਸ ਵਿੱਚ ਕੋਈ ਸਲਾਹ ਨਹੀਂ ਲਈ ਜਾਂਦੀ।
ਆਸ਼ੂ ਬਾਂਗੜ ਨੇ ਕਿਹਾ, “ਸਾਡੇ ਉੱਤੇ ਬਹੁਤ ਦਬਾਅ ਪਾਇਆ ਜਾਂਦਾ ਹੈ, ਧਮਕਾਇਆ ਜਾਂਦਾ ਹੈ, ਸਾਨੂੰ ਡਰਾਇਆ ਜਾਂਦਾ ਹੈ, ਸੱਚ ਬੋਲਣ ਤੋਂ ਡਰ ਰਹੀ ਹੈ ਪਾਰਟੀ, ਇੱਕ ਕੰਪਨੀ ਵਾਂਗ ਸਾਡੇ ‘ਤੇ ਫੈਸਲੇ ਥੋਪੇ ਜਾਂਦੇ ਹਨ, ਲੱਖਾਂ ਖਰਚ ਕਰਨ ਲਈ ਕਿਹਾ ਜਾਂਦਾ ਹੈ, ਪਰ ਅਸੀਂ ਇਹ ਖਰਚ ਪੂਰਾ ਕਿਥੋਂ ਕਰਨਾ ਇਹ ਨਹੀਂ ਦੱਸਿਆ ਜਾਂਦਾ।” ਇਸ ਤੋਂ ਇਲਾਵਾ ਵੀ ਆਸ਼ੂ ਬਾਂਗੜ ਨੇ ਕਿਹਾ ਕਿ ਉਹ ਜਲਦ ਹੀ ਇੱਕ ਪ੍ਰੈਸ ਕਾਨਫ਼ਰੰਸ ਕਰਕੇ ਪਾਰਟੀ ਖਿਲਾਫ਼ ਹੋਰ ਵੱਡੇ ਸਬੂਤ ਦੇਣਗੇ ਫਿਲਹਾਲ ਉਹ ਪਾਰਟੀ ਤੋਂ ਅਸਤੀਫ਼ਾ ਦੇ ਰਹੇ ਹਨ ਅਤੇ ਜੋ ਚੋਣ ਮੈਦਾਨ ਵਿੱਚ ਮੈਨੂੰ ਉਮੀਦਵਾਰ ਉਤਾਰਿਆ ਗਿਆ ਹੈ ਮੈਂ ਉਸਤੋਂ ਪਿੱਛੇ ਹਟਦਾ ਹਾਂ।
https://www.facebook.com/thekhabarsaar/