ਪੰਜਾਬ ਵਿਧਾਨ ਸਭਾ ਚੋਣਾਂ 2022 ਤੋਂ ਪਹਿਲਾਂ ਪੰਜਾਬ ਕਾਂਗਰਸ ਦੇ 4 ਵਿਧਾਇਕ ਜਿੰਨਾ ਵਿੱਚ ਨਵਤੇਜ ਸਿੰਘ ਚੀਮਾ, ਸੁਖਪਾਲ ਖਹਿਰਾ, ਬਾਬਾ ਹੈਨਰੀ (ਜੂਨੀਅਰ), ਬਲਵਿੰਦਰ ਸਿੰਘ ਧਾਲੀਵਾਲ ਦਾ ਨਾਮ ਸ਼ਮਲ ਹੈ, ਇਹਨਾਂ ਵੱਲੋਂ ਸੋਨੀਆ ਗਾਂਧੀ, ਨਵਜੋਤ ਸਿੱਧੂ, ਰਾਹੁਲ ਗਾਂਧੀ ਅਤੇ ਹਰੀਸ਼ ਚੌਧਰੀ ਨੂੰ ਕਿਹਾ ਗਿਆ ਹੈ ਕਿ ਕੈਬਿਨਟ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਕਾਂਗਰਸ ਪਾਰਟੀ ਵਿੱਚੋਂ ਬਾਹਰ ਕੱਢਿਆ ਜਾਵੇ। ਰਾਣਾ ਗੁਰਜੀਤ ਸਿੰਘ ਪਾਰਟੀ ਨੂੰ ਬਦਨਾਮ ਅਤੇ ਅੰਦਰੋਂ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਕਾਂਗਰਸ ਦੇ ਉਮੀਦਵਾਰਾਂ ਦੇ ਖਿਲਾਫ਼ ਪ੍ਰਚਾਰ ਕਰ ਰਹੇ ਹਨ। ਇਸ ਨਾਲ ਪਾਰਟੀ ਨੂੰ ਚੋਣਾਂ ਵਿੱਚ ਵੱਡੀ ਮੁਸੀਬਤ ਹੋ ਸਕਦੀ ਹੈ ਇਸਲਈ ਪਹਿਲਾਂ ਹੀ ਇਹਨਾਂ ਨੂੰ ਬਾਹਰ ਕੱਢਿਆ ਜਾਵੇ।
ਇਲਜ਼ਾਮ ਲਗਾਇਆ ਹੈ ਕਿ, “ਰਾਣਾ ਗੁਰਜੀਤ ਸਿੰਘ ਜਾਣਬੁੱਝ ਸੁਲਤਾਨਪੁਰ ਲੋਧੀ ਵਿਖੇ ਕਾਂਗਰਸੀ ਉਮੀਦਵਾਰ ਨਵਤੇਜ ਸਿੰਘ ਚੀਮਾ ਦੇ ਖਿਲਾਫ਼ ਆਪਣੇ ਪੁੱਤਰ ਰਾਣਾ ਇੰਦਰ ਪ੍ਰਤਾਪ ਸਿੰਘ ਨੂੰ ਆਜ਼ਾਦ ਉਮੀਦਵਾਰ ਵਜੋਂ ਖੜ੍ਹਾ ਕਰ ਰਹੇ ਹਨ। ਇਸਦੇ ਨਾਲ ਨਾਲ ਰਾਣਾ ਗੁਰਜੀਤ ਵੱਲੋਂ ਦੋਆਬਾ ਵਿੱਚ, ਸੁਲਤਾਨਪੁਰ ਲੋਧੀ, ਭੁਲੱਥ, ਫਗਵਾੜਾ ਅਤੇ ਜਲੰਧਰ (ਨੋਰਥ) ਵਿੱਚ ਪਾਰਟੀ ਨੂੰ ਵੱਡੀ ਢਾਹ ਲਗਾਈ ਜਾ ਰਹੀ ਹੈ। ਰਾਣਾ ਗੁਰਜੀਤ ਸਿੰਘ ਕੈਪਟਨ ਅਮਰਿੰਦਰ ਸਿੰਘ ਦੇ ਨਜ਼ਦੀਕੀ ਹਨ ਅਤੇ ਭਾਜਪਾ ਨਾਲ ਮਿਲਕੇ ਪਾਰਟੀ ਨੂੰ ਕਮਜ਼ੋਰ ਕਰ ਰਹੇ ਹਨ। ਰਾਣਾ ਗੁਰਜੀਤ ਨੂੰ ਰੇਤ ਮਾਫ਼ੀਆ ਵਾਲੇ ਕਾਂਡ ਵਿੱਚ ਹਜੇ ਤੱਕ ਕਲੀਨ ਚਿੱਟ ਵੀ ਨਹੀਂ ਮਿਲੀ ਹੈ।”
ਵਿਧਾਇਕਾਂ ਨੇ ਚਿੱਠੀ ਵਿੱਚ ਲਿਖਿਆ ਹੈ ਕਿ ਰਾਣਾ ਗੁਰਜੀਤ ਸਿੰਘ ਜਾਣਬੁੱਝਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਖਿਲਾਫ਼ ਬੋਲ ਰਹੇ ਹਨ ਜੋ ਪਾਰਟੀ ਦੀਆਂ ਨੀਤੀਆਂ ਦੇ ਵੀ ਖਿਲਾਫ਼ ਚੱਲ ਰਿਹਾ ਹੈ। ਕਾਂਗਰਸ ਦੇ ਲੋਕਾਂ ਨੂੰ ਤੋੜਕੇ ਉਹ ਦੂਜੀਆਂ ਪਾਰਟੀਆਂ ਵਿੱਚ ਭੇਜ ਰਹੇ ਹਨ ਜਿਸ ਨਾਲ ਕਾਂਗਰਸ ਨੂੰ ਢਾਹ ਲੱਗ ਰਹੀ ਹੈ ਅਤੇ ਪਾਰਟੀ ਦੇ ਖਿਲਾਫ਼ ਸਾਜਿਸ਼ ਕਰਨ ਲਈ ਰਾਣਾ ਗੁਰਜੀਤ ਸਿੰਘ ਪਾਰਟੀ ਤੋਂ ਬਾਹਰ ਕੱਢਿਆ ਜਾਣਾ ਚਾਹੀਦਾ ਹੈ।
https://www.facebook.com/thekhabarsaar/