ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਚੋਣ ਜਾਬਤਾ ਲੱਗਿਆ ਹੋਇਆ, ਵੱਡਾ ਇਕੱਠ ਜਾਂ ਰੈਲੀ ਜਾਂ ਫਿਰ ਨੁੱਕੜ ਮੀਟਿੰਗ ਨਹੀਂ ਕੀਤੀ ਜਾ ਸਕਦੀ ਪਰ ਫਿਰ ਵੀ ਲੁਧਿਆਣਾ ਵਿੱਚ ਲੋਕ ਇਨਸਾਫ਼ ਪਾਰਟੀ ਅਤੇ ਕਾਂਗਰਸ ਸਮਰਥਕਾਂ ਵੱਲੋਂ ਭਾਰੀ ਇਕੱਠ ਕੀਤਾ ਗਿਆ ਅਤੇ ਇੱਕ ਦੂਜੇ ਉੱਤੇ ਬੰਦੂਕਾਂ ਤਾਣੀਆਂ ਗਈਆਂ ਅਤੇ ਇੱਕ ਦੂਜੇ ਉੱਤੇ ਹਮਲਾ ਕੀਤਾ ਗਿਆ, ਇਸੇ ਦੌਰਾਨ ਕਈ ਲੋਕ ਜ਼ਖਮੀ ਵੀ ਹੋਏ ਜੋ ਇਸ ਵੇਲੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਪਹੁੰਚੇ ਹੋਏ ਹਨ ਅਤੇ ਇੱਕ ਦੂਜੇ ਉੱਤੇ ਪਰਚਾ ਦਰਜ ਕਰਵਾਉਣ ਦੀ ਕਾਰਵਾਈ ਕਰ ਰਹੇ ਹਨ। ਇਸ ਸਾਰੇ ਮਾਮਲੇ ਵਿੱਚ ਦੋਵਾਂ ਵੱਡੇ ਆਗੂਆਂ, ਸਿਮਰਜੀਤ ਬੈਂਸ ਅਤੇ ਕਮਲਜੀਤ ਕੜਵਲ ਵੱਲੋਂ ਬਿਆਨ ਵੀ ਸਾਹਮਣੇ ਆਇਆ ਹੈ।
ਸਿਮਰਜੀਤ ਬੈਂਸ ਦਾ ਕਹਿਣਾ ਹੈ ਕਿ ਇਹ ਗੁੰਡਾਗਰਦੀ ਕਮਲਜੀਤ ਕੜਵਲ ਦੇ ਸਮਰਥਕਾਂ ਵੱਲੋਂ ਕੀਤੀ ਗਿਆ ਹੈ, ਜੋ ਬੈਨਰ ਪਾਰਟੀ ਦੇ ਲੱਗੇ ਹੋਏ ਹਨ ਉਹਨਾਂ ਨੂੰ ਜਬਰੀ ਉਤਾਰਕੇ ਕਾਂਗਰਸ ਵੱਲੋਂ ਗੁੰਡਾਗਰਦੀ ਕੀਤੀ ਜਾ ਰਹੀ ਹੈ। ਸਿਮਰਜੀਤ ਬੈਂਸ ਨੇ ਕਿਹਾ ਹੈ ਕਿ ਉਹ ਕੋਈ ਆਟੇ ਦਾ ਦੀਵਾ ਨਹੀਂ, ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਜਾਵੇਗਾ।
ਕਮਲਜੀਤ ਕੜਵਲ ਦਾ ਕਹਿਣਾ ਹੈ ਕਿ ਇਹ ਗੁੰਡਾਗਰਦੀ ਬੈਂਸ ਦੇ ਸਮਰਥਕਾਂ ਵੱਲੋਂ ਕੀਤੀ ਗਈ ਹੈ, ਕਾਂਗਰਸ ਦੇ ਬੈਨਰ ਜਬਰਦਸਤੀ ਉਤਾਰੇ ਗਏ ਹਨ। ਇਸ ਲਈ ਬੰਦੂਕਾਂ ਅਤੇ ਹਥਿਆਰਾਂ ਦਾ ਸਹਾਰਾ ਵੀ ਲਿਆ ਗਿਆ ਹੈ। ਹੁਣ ਦੋਵੇਂ ਧਿਰਾਂ ਸਿਵਲ ਹਸਪਤਾਲ ਪਹੁੰਚਕੇ ਇੱਕ ਦੂਜੇ ਖਿਲਾਫ਼ ਪਰਚਾ ਦਰਜ ਕਰਨ ਦੀ ਗੱਲ ਆਖੀ ਹੈ।
https://www.facebook.com/thekhabarsaar/