ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਦਿੱਤਾ ਹੈ ਕਿ ਓਹਨਾ ਨੂੰ ਪਾਕਿਸਤਾਨ ਤੋਂ ਫੋਨ ਆਇਆ ਸੀ ਕਿ ਨਵਜੋਤ ਸਿੱਧੂ ਨੂੰ ਆਪਣੀ ਸਰਕਾਰ ਵਿੱਚ ਅਹੁੱਦਾ ਦਿੱਤਾ ਜਾਵੇ। ਓਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਸਿੱਧੂ ਕੰਮ ਨਹੀਂ ਕਰੇਗਾ ਫ਼ਿਰ ਉਸਨੂੰ ਬਾਹਰ ਵੀ ਕੱਢ ਦਿਓ। ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਇਸ ਬਿਆਨ ‘ਤੇ ਘਮਸਾਣ ਛਿੜਣਾ ਲਾਜ਼ਮੀ ਹੈ ਪਰ ਕੈਪਟਨ ਅਮਰਿੰਦਰ ਸਿੰਘ ਉੱਤੇ ਵੀ ਸਵਾਲ ਉਠਦੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਦੀ ਗੱਲ ਕਿਉਂ ਮੰਨੀ ? ਜਿਸ ਪਾਕਿਸਤਾਨ ‘ਤੇ ਕੈਪਟਨ ਗੁੱਸਾ ਕਢਦੇ ਰਹੇ ਉਸ ਪਾਕਿਸਤਾਨ ਦੀ ਗੱਲ ਕਿਓਂ ਮੰਨੀ ਗਈ ? ਚੋਣਾਂ ਵੇਲੇ ਹੀ ਕੈਪਟਨ ਨੇ ਇਹ ਬਿਆਨ ਕਿਉਂ ਦਿੱਤਾ ਅਤੇ ਆਪਣੀ ਸਰਕਾਰ ਦੌਰਾਨ ਉਹ ਇਸ ਮਾਮਲੇ ‘ਤੇ ਕਿਉਂ ਨਹੀਂ ਬੋਲੇ ?
https://www.facebook.com/thekhabarsaar/