ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਨਾਮਜ਼ਦਗੀਆਂ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ ਅਤੇ ਪਹਿਲੇ ਦਿਨ 12 ਲੋਕਾਂ ਵੱਲੋਂ ਆਪਣੇ ਕਾਗਜ਼ ਦਾਖ਼ਲ ਕੀਤੇ ਗਏ ਸਨl ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜਲਾਲਾਬਾਦ ਤੋਂ ਆਪਣੀ ਉਮੀਦਵਾਰੀ ਦੇ ਕਾਗਜ਼ 27 ਜਨਵਰੀ ਨੂੰ ਭਰੇ ਜਾਣੇ ਸਨ ਪਰ ਹੁਣ ਉਹ ਮਿਤੀ ਬਦਲਕੇ ਦਿਨ 31 ਜਨਵਰੀ ਰੱਖਿਆ ਜਾ ਰਿਹਾ ਹੈ, ਅਜਿਹਾ ਅਨੁਮਾਨ ਲਗਾਇਆ ਜਾ ਰਿਹਾ ਹੈl
27 ਜਨਵਰੀ ਦੀ ਮਿਤੀ ਬਦਲਣ ਪਿੱਛੇ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਦੱਸੀ ਜਾ ਰਹੀ ਹੈ ਕਿਉਂਕਿ ਉਸ ਦਿਨ ਸਿਆਸਤ ਪੂਰੀ ਤਰ੍ਹਾਂ ਕਾਂਗਰਸ ਵੱਲ ਹਾਵੀ ਰਹੇਗੀ ਇਸ ਕਾਰਨ ਹੋ ਸਕਦਾ ਹੈ ਸੁਖਬੀਰ ਬਾਦਲ ਨੇ ਨਾਮਜ਼ਦਗੀ ਦਾ ਦਿਨ ਬਦਲਣ ਦੀ ਸੋਚੀ ਹੋਵੇl ਰਾਹੁਲ ਗਾਂਧੀ ਵੱਲੋਂ 117 ਉਮੀਦਵਾਰਾਂ ਨਾਲ ਮਿਲਕੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣਾ ਹੈ ਅਤੇ ਇਸ ਦੌਰਾਨ ਉਹਨਾਂ ਦਾ ਵਿਰੋਧ ਵੀ ਹੋ ਸਕਦਾ ਹੈl
https://www.facebook.com/thekhabarsaar/