TATA ਗਰੁੱਪ ਨੇ ਜਿਸ ਏਅਰਲਾਈਨ ਦੀ ਸ਼ੁਰੂਆਤ ਕੀਤੀ ਸੀ ਅੱਜ ਓਹੀ ਏਅਰਲਾਈਨ ਮੁੜ ਵਾਪਸ ਆਪਣੇ ਘਰ ਪਹੁੰਚ ਰਹੀ ਹੈ। TATA ਗਰੁੱਪ ਨੇ ਲਗਭਗ 69 ਸਾਲ ਪਹਿਲਾਂ ਭਾਰਤ ਨੂੰ ਏਅਰਲਾਈਨ ਸਰਵਿਸ ਦਿੱਤੀ ਸੀ ਜੋ ਕੁਝ ਕਾਰਨਾਂ ਕਾਰਨ ਘਾਟੇ ਵਿੱਚ ਰਹੀ ਅਤੇ ਫ਼ਿਰ ਉਸ ਸਰਵਿਸ ਨੂੰ ਭਾਰਤ ਸਰਕਾਰ ਨੇ ਖਰੀਦ ਲਿਆ।

ਬਾਅਦ ਵਿੱਚ ਉਸਦਾ ਨਾਮ ਏਅਰ ਇੰਡੀਆ ਰੱਖਿਆ ਗਿਆ ਜੋ ਭਾਰਤ ਦੀ ਅਧਿਕਾਰਤ ਸਰਕਾਰੀ ਏਅਰਲਾਈਨ ਬਣੀ। ਪਰ ਲਗਾਤਾਰ ਘਾਟੇ ਕਾਰਨ ਸਰਕਾਰ ਨੇ ਏਅਰ ਇੰਡੀਆ ਨੂੰ ਮੁੜ ਵੇਚਿਆ ਅਤੇ ਇਸ ਕੰਪਨੀ ਦੀ ਮੂਲ ਕੰਪਨੀ TATA ਨੇ ਇਸਨੂੰ ਮੁੜ ਖਰੀਦ ਲਿਆ।

69 ਸਾਲਾਂ ਬਾਅਦ ਏਅਰ ਇੰਡੀਆ ਦੀ ਪੂਰੀ ਫਲੀਟ ਅਧਿਆਕ੍ਰਤ ਤੌਰ ‘ਤੇ TATA ਗਰੁੱਪ ਕੋਲ ਵਾਪਸ ਜਾ ਰਹੀ ਹੈ।

https://www.facebook.com/thekhabarsaar/
