ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਡੇਰਾ ਬਾਬਾ ਨਾਨਕ ਵਿਖੇ ਪਾਕਿਸਤਾਨ ਵੱਲੋਂ ਭੇਜੀ ਗਈ 47 ਕਿੱਲੋ ਹੈਰੋਇਨ ਭਾਰਤੀ ਸੁਰੱਖਿਆ ਏਜੰਸੀਆਂ ਨੂੰ ਬਰਾਮਦ ਹੋਈ ਹੈ। BSF ਦੀ 89 ਬਟਾਲੀਅਨ ਹੱਥ ਵੱਡੀ ਕਾਮਯਾਬੀ ਵੀ ਲੱਗੀ ਅਤੇ ਇਸ ਦੌਰਾਨ ਗ ਓਲੀਆਂ ਵੀ ਚਲਾਈਆਂ ਗਈਆਂ। ਧੁੰਦ ਦਾ ਫਾਇਦਾ ਚੁੱਕਦਿਆਂ ਪਾਕਿਸਤਾਨ ਵੱਲੋਂ ਇਹ ਤਸਕਰੀ ਕੀਤੀ ਜਾ ਰਹੀ ਸੀ ਅਤੇ ਜਦੋਂ ਭਾਰਤੀ ਫੌਜ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਗੋਲੀਆਂ ਚਲਾ ਦਿੱਤੀਆਂ ਗਈਆਂ।

ਇਸੇ ਦੌਰਾਨ ਇੱਕ ਭਾਰਤੀ ਸੁਰੱਖਿਆ ਕਰਮੀ ਜ਼ਖਮੀ ਵੀ ਹੋਇਆ ਜਿੰਨਾ ਦਾ ਇਲਾਜ ਅੰਮ੍ਰਿਤਸਰ ਵਿਖੇ ਕੀਤਾ ਜਾ ਰਿਹਾ ਹੈ। ਇਸ ਤਸਕਰੀ ਦੌਰਾਨ 47 ਕਿੱਲੋ ਹੈਰੋਇਨ ਅਤੇ ਅਸਲਾ BSF ਵੱਲੋਂ ਕਾਬੂ ਕੀਤਾ ਗਿਆ ਹੈ।
https://www.facebook.com/thekhabarsaar/

