ਜੰਮੂ ਕਸ਼ਮੀਰ ਵਿੱਚ ਫੌਜ ਵੱਲੋਂ ਵੱਡੀ ਕਾਰਵਾਈ ਕਰਦਿਆਂ 12 ਘੰਟਿਆਂ ਦੇ ਅੰਦਰ 5 ਵੱਡੇ ਅੱਤਵਾਦੀ ਮਾਰ ਮੁਕਾਏ ਹਨ। 12 ਘੰਟਿਆਂ ਦੀ ਇਸ ਕਾਰਵਾਈ ਵਿੱਚ ਫੌਜ ਵੱਲੋਂ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਦੇ 5 ਅੱਤਵਾਦੀਆਂ ਦਾ ਐਨਕਾਊਂਟਰ ਕੀਤਾ ਹੈ। ਮਾਰੇ ਗਏ ਅੱਤਵਾਦੀਆਂ ਵਿੱਚ ਜੈਸ਼ ਦੇ ਕਮਾਂਡਰ ਜ਼ਾਹਿਦ ਵਾਨੀ ਸਮੇਤ ਪਾਕਿਸਤਾਨੀ ਅੱਤਵਾਦੀ ਸ਼ਾਮਲ ਹਨ।

ਫੌਜ ਵੱਲੋਂ ਬਡਗਾਮ ਜ਼ਿਲ੍ਹੇ ਦੇ ਚਰਾਰੇਸ਼ਰੀਫ ਅਤੇ ਪੁਲਵਾਮਾ ਜਿਲ੍ਹੇ ਦੇ ਨਾਇਰਾ ‘ਚ ਇੱਕ ਵੇਲੇ ਅਪ੍ਰੇਸ਼ਨ ਚਲਾਇਆ ਸੀ। ਫੌਜ ਵੱਲੋਂ ਦੋ ਥਾਵਾਂ ‘ਤੇ ਕੀਤੀ ਇਸ ਕਾਰਵਾਈ ਵਿੱਚ 5 ਅੱਤਵਾਦੀ ਢੇਰ ਹੋਏ ਜਿੰਨਾ ਵਿਚੋਂ 1 ਅੱਤਵਾਦੀ ਬਡਗਾਮ ਅਤੇ 4 ਅੱਤਵਾਦੀ ਪੁਲਵਾਮਾ ਵਿੱਚ ਮਾਰੇ ਗਏ ਹਨ।
https://www.facebook.com/thekhabarsaar/

