ਸਿਰਸਾ ਨੇ ਮੋਦੀ ਦੇ ਕੀਤੇ ਗੁਣਦਾਨ, ਚੰਨੀ-ਸਿੱਧੂ-ਭਗਵੰਤ ‘ਤੇ ਲਾਏ ਨਿਸ਼ਾਨੇ

ਚੰਡੀਗੜ੍ਹ, 2 ਫਰਵਰੀ 2022 – ਭਾਜਪਾ ਦੇ ਸਿੱਖ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਭਾਜਪਾ ਦੇ ਉਮੀਦਵਾਰ ਦੀਦਾਰ ਸਿੰਘ ਭੱਟੀ ਫਤਿਹਗੜ੍ਹ ਸਾਹਿਬ ਹਲਕੇ ਤੋਂ ਲਾਮਿਸਾਲ ਜਿੱਤ ਦਰਜ ਕਰਨਗੇ। ਸਿਰਸਾ ਬੀਤੇ ਦਿਨ 1 ਫਰਵਰੀ ਨੂੰ ਫਤਿਹਗੜ੍ਹ ਸਾਹਿਬ ਵਿਚ ਉਹਨਾਂ ਦੇ ਹੱਕ ਵਿਚ ਚੋਣ ਪ੍ਰਚਾਰ ਕਰਨ ਪਹੁੰਚੇ ਸਨ ਤੇ ਉਹਨਾਂ ਦੇ ਮੁੱਖ ਚੋਣ ਦਫਤਰ ਦੇ ਉਦਘਾਟਨ ਮੌਕੇ ਜੁੜੇ ਇਕੱਠ ਨੁੰ ਸੰਬੋਧਨ ਕਰ ਰਹੇ ਸਨ। ਸਿਰਸਾ ਨੇ ਕਿਹਾ ਕਿ ਦੀਦਾਰ ਸਿੰਘ ਭੱਟੀ ਲੋਕਾਂ ਦੇ ਆਗੂ ਹਨ ਜੋ ਬਹੁਤ ਹਰਮਨਪਿਆਰੇ ਹਨ। ਉਹਨਾਂ ਕਿਹਾ ਕਿ ਇਹ ਬਹੁਤ ਹੀ ਅਫਸੋਸ ਵਾਲੀ ਗੱਲ ਹੈ ਕਿ ਅਜਿਹੇ ਹਰਮਨਪਿਆਰੇ ਆਗੂ ਦੀ ਟਿਕਟ ਕੱਟ ਦਿੱਤੀ ਗਈ ਪਰ ਭਾਜਪਾ ਨੇ ਅਜਿਹੇ ਲੋਕ ਆਧਾਰ ਵਾਲੇ ਆਗੂ ਨੁੰ ਸੰਭਾਲ ਲਿਆ।

ਉਹਨਾਂ ਅੱਗੇ ਮੋਦੀ ਦੀ ਤਾਰੀਫ ਕਰਦਿਆਂ ਕਿਹਾ ਕਿ ਇਸ ਵੇਲੇ ਪੰਜਾਬ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਕੰਮ ਨੁੰ ਵੇਖ ਲਿਆ ਹੈ ਤੇ ਇਸ ਵਾਰ ਭਾਜਪਾ, ਕੈਪਟਨ ਅਮਰਿੰਦਰ ਸਿੰਘ ਤੇ ਸਰਦਾਰ ਸੁਖਦੇਵ ਸਿੰਘ ਢੀਂਡਸਾ ਦੇ ਗਠਜੋੜ ਨੁੰ ਵੱਡੀ ਜਿੱਤ ਮਿਲੇਗੀ।

ਨਵਜੋਤ ਸਿੱਧੂ ਤੇ ਚਰਨਜੀਤ ਚੰਨੀ ‘ਤੇ ਹਮਲੇ ਬੋਲਦਿਆਂ ਸਰਦਾਰ ਸਿਰਸਾ ਨੇ ਕਿਹਾ ਕਿ ਨਵਜੋਤ ਸਿੱਧੂ ਬੇਹੱਦ ਮੰਦਭਾਗੀ ਭਾਸ਼ਾ ਵਰਤਦੇ ਹਨ ਜੋ ਕਦੇ ਸਿੱਖਾਂ ਦੀ ਭਾਸ਼ਾ ਨਹੀਂ। ਦੂਜੇ ਪਾਸੇ ਚੰਨੀ ਹਨ ਜੋ ਆਖਦੇ ਹਨ ਕਿ ਉਹ ਮੰਜੇ ਵੀ ਬੁਣ ਸਕਦੇ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸ੍ਰੀ ਚੰਨੀ ਨੂੰ ਮੁੱਖ ਮੰਤਰੀ ਮੰਜੇ ਬੁਣਨ ਵਾਸਤੇ ਨਹੀਂ ਬਣਾਇਆ ਸੀ ਬਲਕਿ ਲੋਕਾਂ ਦੀ ਭਲਾਈ ਤੇ ਵਿਕਾਸ ਕੰਮਾਂ ਵਾਸਤੇ ਬਣਾਇਆ ਸੀ।

ਉਹਨਾਂ ਕਿਹਾ ਕਿ ਇਸੇ ਤਰੀਕੇ ਸਿੱਧੂ ਵਾਰ ਵਾਰ ਆਖ ਰਹੇ ਹਨ ਕਿ ਜਿੱਤੂਗਾ ਪੰਜਾਬ ਜਿੱਤੂਗਾ ਪੰਜਾਬ ਪਰ ਅਸਲੀਅਤ ਇਹ ਹੈ ਕਿ ਪੰਜਾਬ ਕਦੇ ਹਾਰਿਆ ਹੀ ਨਹੀਂ। ਉਹਨਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਹੈ ਜੋ ਕਦੇ ਹਾਰ ਨਹੀਂ ਸਕਦਾ। ਉਹਨਾਂ ਕਿਹਾ ਕਿ ਪੰਜਾਬ ਵਿਚ ਹੋਰ ਕੌਣ ਜਿੱਤੇਗਾ, ਉਹ ਕਹਿ ਨਹੀਂ ਸਕਦੇ ਪਰ ਨਵਜੋਤ ਸਿੱਧੂ ਜ਼ਰੂਰ ਹਾਰੇਗਾ ਕਿਉਂਕਿ ਉਹਨਾਂ ਵਿਚ ਹੰਕਾਰ ਬਹੁਤ ਜ਼ਿਆਦਾ ਆ ਗਿਆ ਹੈ।

ਸਿਰਸਾ ਨੇ ਭਗਵੰਤ ਮਾਨ ‘ਤੇ ਵੀ ਵੱਡੇ ਹਮਲੇ ਕੀਤੇ ਤੇ ਕਿਹਾ ਕਿ ਸਿਰਫ ਨੌਟੰਕੀ ਨਾਲ ਪੰਜਾਬ ਦੇ ਲੋਕਾਂ ਦਾ ਭਲਾ ਨਹੀਂ ਹੋ ਸਕਦਾ, ਇਸ ਵਾਸਤੇ ਸੰਜੀਦਾ ਲੀਡਰਸ਼ਿਪ ਚਾਹੀਦੀ ਹੈ।

ਇਸ ਮੌਕੇ ਪਰਦੀਪ ਗਰਗ, ਸਾਬਕਾ ਮੰਤਰੀ ਹਰਬੰਸ ਲਾਲ, ਸੰਜੀਵਨ ਗੁਪਤਾ, ਅੰਕੁਸ਼ ਸ਼ਰਮਾ, ਮਨੋਜ ਗੁਪਤਾ, ਸੁਖਮਿੰਦਰ ਸਿੰਘ ਗਰੇਵਾਲ ਸੀਨੀਅਰ ਆਗੂ ਤੇ ਹੋਰ ਪਤਵੰਤੇ ਹਾਜ਼ਰ ਸਨ।

What do you think?

Written by Ranjeet Singh

Comments

Leave a Reply

Your email address will not be published. Required fields are marked *

Loading…

0

ਪੰਜਾਬ ਆ ਰਹੀ ਹੈ ਮਾਇਆਵਤੀ, ਬਦਲ ਦਵਾਂਗੇ ਸਮੀਕਰਨ – ਗੜ੍ਹੀ

ਪੰਜਾਬੀਆਂ ਤੋਂ ਮੌਕਾ ਮੰਗਣ ਵਾਲੇ ਕੇਜਰੀਵਾਲ ਇਹ ਦੱਸਣ ਕਿ ਪੰਜਾਬੀਆਂ ਤੇ ਪੰਜਾਬੀ ਮਾਂ ਬੋਲੀ ਨੂੰ ਦਿੱਲੀ ਵਿਚ ਕਿੰਨਾ ਮੌਕਾ ਦਿੱਤਾ : ਅਕਾਲੀ ਦਲ