ਸਮਰਾਲਾ, 2 ਫਰਵਰੀ 2022 – ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਆਜ਼ਾਦ ਉਮੀਦਵਾਰ ਵੱਜੋਂ ਆਪਣੇ ਕਾਗਜ਼ ਭਰੇ ਹਨ। ਜਿਸ ‘ਚ ਉਹਨਾਂ ਨੇ ਆਪਣੀ ਜਾਇਦਾਦ ਦਾ ਵੇਰਵਾ ਦਿੱਤਾ ਹੈ। ਅਸਲ ‘ਚ ਰਾਜੇਵਾਲ ਕਰੋੜਾਂ ਦੀ ਜਾਇਦਾਦ ਦੇ ਮਾਲਕ ਹਨ। ਰਾਜੇਵਾਲ ਕੋਲ 1.54 ਕਰੋੜ ਰੁਪਏ ਦੀ ਚੱਲ ਜਾਇਦਾਦ ਅਤੇ 1.82 ਕਰੋੜ ਰੁਪਏ ਦੀ ਅਚੱਲ ਜਾਇਦਾਦ ਹੈ।
ਰਾਜੇਵਾਲ ਦੀ ਜਾਇਦਾਦ ਦਾ ਪੂਰਾ ਵੇਰਵਾ ਪੜ੍ਹੋ……
ਨਾਮ: ਬਲਵੀਰ ਸਿੰਘ ਰਾਜੇਵਾਲ
ਪਾਰਟੀ: ਆਜ਼ਾਦ ਉਮਰ: 79
ਹਲਕਾ: ਸਮਰਾਲਾ
ਸਿੱਖਿਆ: ਬੀ.ਐਸ.ਸੀ ਪਹਿਲਾ ਸਾਲ
ਵਪਾਰ: ਖੇਤੀ ਅਤੇ ਵਪਾਰ
ਚੱਲ ਜਾਇਦਾਦ: 1.54 ਕਰੋੜ
ਅਚੱਲ ਜਾਇਦਾਦ: 1.82 ਕਰੋੜ
ਕੁੱਲ ਕੀਮਤ: 3.36 ਕਰੋੜ
ਗਹਿਣੇ : 100 ਗ੍ਰਾਮ (4.70 ਲੱਖ)
ਗੱਡੀ : ਕਾਰ (ਪੰਜ ਲੱਖ)
ਪਤਨੀ ਦੀ ਕੁੱਲ ਜਾਇਦਾਦ: 1.69 ਕਰੋੜ
ਗਹਿਣੇ : 220 ਗ੍ਰਾਮ (10.36 ਲੱਖ)
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਜੋ ਕਿ ਖੇਤੀ ਕਾਨੂੰਨਾਂ ਵਿਰੁੱਧ ਤਕਰੀਬਨ ਇੱਕ ਸਾਲ ਤੱਕ ਅੰਦੋਲਨ ਕਰਨ ਤੋਂ ਬਾਅਦ ਪੰਜਾਬ ਵਿੱਚ ਸਿਆਸੀ ਪਾਰਟੀ ਵਜੋਂ ਸਰਗਰਮ ਹੋਏ ਹਨ। ਰਾਜੇਵਾਲ ਨੇ ਪੰਜਾਬ ਦੀਆਂ 23 ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ‘ਸੰਯੁਕਤ ਸਮਾਜ ਮੋਰਚਾ’ ਨਾਂਅ ਦੀ ਪਾਰਟੀ ਬਣਾਈ ਹੈ। ਪਰ ਪਾਰਟੀ ਰਜਿਸਟਰ ਕਰਨ ਲਈ ਹੋਈ ਦੇਰੀ ਕਾਰਨ ਉਹਨਾਂ ਨੇ ਆਜ਼ਾਦ ਉਮੀਦਵਾਰ ਵੱਜੋਂ ਆਪਣੇ ਕਾਗਜ਼ ਭਰੇ ਹਨ। ਹਾਲਾਂਕਿ ਮੰਗਲਵਾਰ ਦੇਰ ਸ਼ਾਮ ਨੂੰ ਚੋਣ ਕਮਸ਼ਿਨ ਵੱਲੋਂ ‘ਸੰਯੁਕਤ ਸਮਾਜ ਮੋਰਚਾ’ ਪਾਰਟੀ ਨੂੰ ਰਜਿਸਟਰ ਕਰ ਲਿਆ ਗਿਆ ਹੈ।
ਕਿਸਾਨ ਅੰਦੋਲਨ ਦੀ ਅਗਵਾਈ ਕਰਨ ਵਾਲੇ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਬਣੀਆਂ 32 ਕਿਸਾਨ ਜਥੇਬੰਦੀਆਂ ਵਿੱਚੋਂ 22 ਨੇ ਸੰਯੁਕਤ ਸਮਾਜ ਮੋਰਚੇ ਦੇ ਨਾਂ ’ਤੇ ਪੰਜਾਬ ਵਿੱਚ ਇੱਕ ਸਿਆਸੀ ਪਾਰਟੀ ਬਣਾਈ ਸੀ। ਇਹ ਮੋਰਚਾ ਪੰਜਾਬ ਦੀਆਂ ਸਾਰੀਆਂ ਸੀਟਾਂ ‘ਤੇ ਚੋਣ ਲੜ ਰਿਹਾ ਹੈ। ਮੋਰਚੇ ਨੇ 117 ਵਿੱਚੋਂ 104 ਸੀਟਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਵੀ ਕਰ ਦਿੱਤਾ ਹੈ।