ਚਰਨਜੀਤ ਚੰਨੀ ਦੋ ਸੀਟਾਂ ਛੱਡ 117 ਸੀਟਾਂ ਤੋਂ ਲੜ ਲੈਣ, ਪੰਜਾਬੀ ਹਰਾ ਕੇ ਤੋਰਨਗੇ : ਸਿਰਸਾ

  • ਜਦੋਂ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਹੀ ਨਹੀਂ ਆਉਣੀ ਤਾਂ ਪਾਰਟੀ ਸੀ ਐਮ ਚੇਹਰਾ ਜਿਸਨੁੰ ਮਰਜ਼ੀ ਬਣਾਵੇ
  • ਸਰਕਾਰ ਭਾਜਪਾ ਦੀ ਆਵੇਗੀ ਜਿਸਨੇ ਜਿਸਨੇ ਜੋ ਵੀ ਕੰਮ ਕੀਤੇ ਹਨ, ਸਭ ਤੋਂ ਹਿਸਾਬ ਲਿਆ ਜਾਵੇਗਾ।

ਚੰਡੀਗੜ੍ਹ, 4 ਫਰਵਰੀ 2022 – ਭਾਜਪਾ ਦੇ ਸਿੱਖ ਨੇਤਾ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਪੰਜਾਬ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੁੰ ਹੁਣ ਮੁੜ ਤੋਂ ਐਮ ਐਲ ਏ ਬਣਨ ਦੇ ਲਾਲੇ ਪੈ ਗਏ ਹਨ ਜਿਸ ਕਾਰਨ ਉਹ ਦੋ ਸੀਟਾਂ ਤੋਂ ਚੋਣਾਂ ਲੜ ਰਹੇ ਹਨ ਪਰ ਅਸਲੀਅਤ ਇਹ ਹੈ ਕਿ ਚੰਨੀ ਭਾਵੇਂ 117 ਸੀਟਾਂ ਤੋਂ ਲੜ ਲੈਣ ਪੰਜਾਬੀ ਉਹਨਾਂ ਨੁੰ ਹਰਾ ਕੇ ਤੋਰਨਗੇ।

ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਸਿਰਸਾ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਹਾਈ ਕਮਾਂਡ ਚੰਨੀ ਨੁੰ ਦੋ ਸੀਟਾਂ ਤੋਂ ਲੜਾਉਣ ਦਾ ਉਹੀ ਫਾਰਮੂਲਾ ਅਪਣਾ ਰਹੀ ਹੈ ਜੋ ਰਾਹੁਲ ਗਾਂਧੀ ਨੁੰ ਲੋਕ ਸਭਾ ਚੋਣਾਂ ਵਿਚ ਦੋ ਸੀਟਾਂ ਤੋਂ ਲੜਾਉਣ ਦਾ ਅਪਣਾਇਆ ਸੀ ਪਰ ਹਾਈ ਕਮਾਂਡ ਇਹ ਭੁੱਲ ਗਈ ਕਿ ਇਹ ਪੰਜਾਬੀ ਹਨ ਜੋ ਚੰਨੀ ਨੂੰ ਹਰਾ ਕੇ ਤੋਰਨਗੇ।

ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸਰਦਾਰ ਸਿਰਸਾ ਨੇ ਕਿਹਾ ਕਿ ਕਾਂਗਰਸ ਹਾਈ ਕਮਾਂਡ ਅੱਜ ਇਸ ਗੱਲ ਨੁੰ ਲੈ ਕੇ ਚਿੰਤਤ ਨਹੀਂ ਹੈ ਕਿ ਨਵਜੋਤ ਸਿੱਧੂ ਤੇ ਚੰਨੀ ਵਿਚੋਂ ਮੁੱਖ ਮੰਤਰੀ ਦਾ ਚੇਹਰਾ ਕਿਸਾਨੂੰ ਐਲਾਨਿਆ ਜਾਵੇ। ਉਹਨਾਂ ਕਿਹਾ ਕਿ ਉਹਨਾਂ ਨੁੰ ਪਤਾ ਹੈ ਕਿ ਕਾਂਗਰਸ ਪਾਰਟੀ ਸੱਤਾ ਵਿਚ ਵਾਪਸ ਨਹੀਂ ਆਉਣੀ, ਇਸ ਲਈ ਸੀ ਐਮ ਦਾ ਚੇਹਰਾ ਜਿਸਨੁੰ ਮਰਜ਼ੀ ਬਣਾ ਸਕਦੇ ਹਾਂ ਪਰ ਉਹਨਾਂ ਦੀ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਸਿੱਧੂ ਨੁੰ ਚੇਹਰਾ ਨਾ ਬਣਾਉਣ ‘ਤੇ ਜਦੋਂ ਉਹ ਫਿਰ ਤੋਂ ਕਾਂਗਰਸ ਨੁੰ ਮੁੰਨੀ ਤੇ ਪੱਪੂ ਸ਼ਬਦਾਂ ਨਾਲ ਪੁਕਾਰੇਗਾ ਤਾਂ ਲੋਕਾਂ ਨੁੰ ਅਸੀਂ ਕੀ ਜਵਾਬ ਦਿਆਂਗੇ।

ਰਾਹੁਲ ਗਾਂਧੀ ‘ਤੇ ਸਿੱਧਾ ਹਮਲਾ ਬੋਲਦਿਆਂ ਸ੍ਰੀ ਸਿਰਸਾ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਆਪ ਹੀ ਦੱਸ ਦਿੱਤਾ ਹੈ ਕਿ ਉਹਨਾਂ ਨੁੰ 42 ਵਿਧਾਇਕਾਂ ਦੀ ਹਮਾਇਤ ਹਾਸਲ ਸੀ ਪਰ ਫਿਰ ਵੀ ਹਾਈ ਕਮਾਂਡ ਨੇ ਮੁੱਖ ਮੰਤਰੀ ਨਹੀਂ ਬਣਾਇਆ ਜਿਸ ਤੋਂ ਇਹ ਗੱਲ ਸਪਸ਼ਟ ਹੋ ਗਿਆ ਹੈ ਕਿ ਗਾਂਧੀ ਪਰਿਵਾਰ ਕਾਂਗਰਸ ਪਾਰਟੀ ਨੂੰ ਤਾਨਾਸ਼ਾਹ ਬਣ ਕੇ ਚਲਾ ਰਿਹਾ ਹੈ ਤੇ ਇਹ ਪ੍ਰਾਈਵੇਟ ਲਿਮਟਿਡ ਕੰਪਨੀ ਬਣ ਕੇ ਰਹਿ ਗਈ ਹੈ।

ਉਹਨਾਂ ਕਿਹਾ ਕਿ ਰਾਹੁਲ ਗਾਂਧੀ ਦੀ ਉਮਰ 50 ਸਾਲ ਹੋ ਗਈ ਹੈ ਪਰ ਹਾਲੇ ਤੱਕ ਉਸਦੀ ਆਪਣੀ ਕੋਈ ਪ੍ਰਾਪਤੀ ਨਹੀਂ ਹੈ ਤੇ ਉਹ ਸਿਰਫ ਗਾਂਧੀ ਨਾਂ ਦੇ ਸਿਰ ‘ਤੇ ਦੇਸ਼ ਤੇ ਦੁਨੀਆਂ ਵਿਚ ਵਿਚਰ ਰਹੇ ਹਨ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਦੀ ਦੇਸ਼ ਵਿਰੋਧੀ ਸੋਚ ਉਦੋਂ ਹੀ ਬੇਨਕਾਬ ਹੋ ਗਈ ਜਦੋਂ ਸੀ ਜਦੋਂ ਉਹ ਭਾਰਤ ਵੱਲੋਂ ਪਾਕਿਸਤਾਨ ‘ਤੇ ਕੀਤੀ ਸਰਜੀਕਲ ਸਟ੍ਰਾਈਕਲ ਦੇ ਸਬੂਤ ਮੰਗਣ ਲੱਗ ਪਏ ਸਨ।

ਇਕ ਸਵਾਲ ਦੇ ਜਵਾਬ ਵਿਚ ਸਰਦਾਰ ਸਿਰਸਾ ਨੇ ਕਿਹਾ ਕਿ ਪੰਜਾਬ ਵਿਚ ਬੇਅਦਬੀਆਂ ਦੀ ਸਿਰਫ ਚੋਣਾਂ ਦਾ ਮੁੱਦਾ ਬਣਾ ਦਿੱਤੀਆਂ ਗਈਆਂ ਸਨ ਪਰ ਜਦੋਂ ਹੁਣ ਭਾਜਪਾ ਦੀ ਸਰਕਾਰ ਸੂਬੇ ਵਿਚ ਆਵੇਗੀ ਤਾਂ ਬੇਅਦਬੀਆਂ ਸਮੇਤ ਸਾਰੇ ਗੁਨਾਹਾਂ ਦਾ ਹਿਸਾਬ ਲਿਆ ਜਾਵੇਗਾ।

ਸਰਦਾਰ ਸਿਰਸਾ ਨੇ ਇਹ ਵੀ ਕਿਹਾ ਕਿ ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਹਾਂ ਪਰ ਆਪਣੇ ਧਰਮ ਦੀ ਚਿੰਤਾ ਕਰਦਾ ਹਾਂ। ਉਹਨਾਂ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਦੇਸ਼ ਭਰ ਵਿਚ ਸਿੱਖ ਮੁੱਖ ਰਾਜਨੀਤੀ ਵਿਚ ਆਉਣ ਤਾਂ ਜੋ ਰਾਜ ਸਭਾ, ਲੋਕ ਸਭਾ ਵਿਚ ਐਮ ਪੀ ਬਣਨ ਤਾਂ ਜੋ ਅਸੀਂ ਆਪਣੀ ਗੱਲ ਕਰ ਸਕੀਏ ਤੇ ਆਪਣੇ ਮਸਲੇ ਹੱਲ ਕਰਵਾ ਸਕੀਏ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਚੰਡੀਗੜ੍ਹ ’ਚ ਛੋਟਾਂ ਨੂੰ ਲੈ ਕੇ ਨਵੀਂਆਂ ਹਦਾਇਤਾਂ ਜਾਰੀ

ਹਨੀ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਚੰਨੀ ਦੀ ਵਾਰੀ – ਮਜੀਠੀਆ