ਚੰਡੀਗੜ੍ਹ, 4 ਫਰਵਰੀ 2022 – ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਹਨੀ ਦੀ ਗੈਰ ਕਾਨੂੰਨੀ ਰੇਤ ਮਾਈਨਿੰਗ ਮਾਮਲੇ ਵਿਚ ਈਡੀ ਵਲੋਂ ਗ੍ਰਿਫਤਾਰੀ ਬਾਰੇ ਕਿਹਾ ਕਿ ਚੰਨੀ ਨੇ ਸਿਰਫ ਚੰਨੀ, ਹਨੀ ਤੇ ਪੈਸੇ ਦੀ ਪ੍ਰਵਾਹ ਕੀਤੀ ਹੈ। ਬਿਕਰਮ ਮਜੀਠੀਆ ਨੇ ਕਿਹਾ ਕੇ ਈ ਡੀ ਨੇ ਪਹਿਲਾਂ ਤਾਂ ਪੈਸੇ ਜ਼ਬਤ ਕੀਤੇ, ਫਿਰ ਹਨੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਹੁਣ ਚੰਨੀ ਦੀ ਵਾਰੀ ਹੈ।
ਮਜੀਠੀਆ ਨੇ ਕਿਹਾ ਕਿ ਇਹ ਸਾਰੇ ਪੈਸੇ ਚੰਨੀ ਦੇ ਹਨ, ਜਦੋਂ ਕਿ ਹਨੀ ਤਾਂ ਸਿਰਫ ਚੰਨੀ ਦਾ ਖਜ਼ਾਨਚੀ ਹੈ। ਮਜੀਠੀਆ ਨੇ ਕਿਹਾ ਕਿ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਤਿੰਨ ਮਹੀਨਿਆਂ ‘ਚ ਸਿਰਫ ਚੰਨੀ, ਹਨੀ ਅਤੇ ਮਨੀ ਹੀ ਇਕੱਠੇ ਹੋਏ ਹਨ ਜਦੋਂ ਕਿ ਆਮ ਗਰੀਬ ਲੋਕਾਂ ਅਤੇ ਕਿਸਾਨਾਂ ਦਾ ਕੋਈ ਵੀ ਭਲਾ ਨਹੀਂ ਹੋਇਆ।

