ਅਟਾਰੀ, 11 ਫਰਵਰੀ 2022 – ਅਟਾਰੀ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਵਲੋਂ ਚੋਣ ਰੈਲੀ ਦੌਰਾਨ ਕਿਸੇ ਵੱਲੋਂ ਕੋਈ ਚੀਜ਼ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਅਟਾਰੀ ਹਲਕੇ ਵਿਖੇ ਚੋਣਾਂ ਨੂੰ ਲੈ ਕੇ ਭਗਵੰਤ ਮਾਨ ਰੋਡ ਸ਼ੋਅ ਕਰ ਰਹੇ ਸਨ। ਇਸ ਦੌਰਾਨ ਕਿਸੇ ਸ਼ਖ਼ਸ ਨੇ ਉਨ੍ਹਾਂ ਨੇ ਮੂੰਹ ’ਤੇ ਕੁਝ ਮਾਰ ਦਿੱਤਾ।
ਜਿਸ ਤੋਂ ਬਾਅਦ ਕੁਝ ਸਮੇਂ ਲਈ ਸੁਰੱਖਿਆ ਕਰਮੀਆਂ ਦੇ ਵੱਲੋਂ ਭਗਵੰਤ ਮਾਨ ਦੇ ਮੂਹਰੋਂ ਭੀੜ ਨੂੰ ਹਟਾ ਦਿੱਤਾ ਗਿਆ ਅਤੇ ਇਸੇ ਦੌਰਾਨ ਇਹ ਵੀ ਖਬਰ ਹੈ ਕਿ ਭਗਵੰਤ ਮਾਨ ਦੇ ਕੋਈ ਚੀਜ਼ ਮਾਰਨ ਵਾਲੇ ਨੂੰ ਉੱਥੇ ਹੀ ਕਰਮੀਆਂ ਦੇ ਵੱਲੋਂ ਫੜ ਲਿਆ ਗਿਆ ਹੈ। ਪਰ ਇਸ ਬਾਰੇ ਅਜੇ ਕੋਈ ਜ਼ਿਆਦਾ ਜਾਣਕਰੀ ਨਹੀਂ ਮਿਲੀ ਹੈ। ਕੋਈ ਚੀਜ਼ ਵੱਜਣ ਤੋਂ ਬਾਅਦ ਭਗਵੰਤ ਮਾਨ ਕੁਝ ਸਮੇਂ ਲਈ ਆਪਣੀ ਗੱਡੀ ਦੇ ਅੰਦਰ ਬੈਠ ਗਏ ਪਰ ਫਿਰ ਕੁਝ ਸਮੇਂ ਬਾਅਦ ਉਨ੍ਹਾਂ ਨੇ ਮੁੜ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ।
ਦੱਸ ਦਈਏ ਕਿ, ਕੁਝ ਦਿਨ ਪਹਿਲਾਂ ਜਦੋਂ ਰਾਹੁਲ ਗਾਂਧੀ ਪੰਜਾਬ ਆਏ ਸਨ ਤਾਂ ਇਸੇ ਤਰਾਂ ਹੀ ਕਿਸੇ ਨੇ ਉਹਨਾਂ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਪਹਿਲਾਂ ਪੀ ਐਮ ਮੋਦੀ ਵੀ ਫਿਰੋਜ਼ਪੁਰ ‘ਚ ਉਹਨਾਂ ਦਾ ਕਾਫਲਾ ਸੜਕ ‘ਤੇ ਫਸਣ ਕਰਨ ਰੈਲੀ ਨਹੀਂ ਕਰ ਸਕੇ ਸਨ ਅਤੇ ਦਿੱਲੀ ਵਾਪਿਸ ਚਲੇ ਗਏ ਸਨ।