ਹਿਮਾਚਲ ਪ੍ਰਦੇਸ਼ ਦੇ ਊਨਾ ‘ਚ ਪਟਾਕਾ ਫੈਕਟਰੀ ‘ਚ ਧਮਾਕਾ, 6 ਦੀ ਮੌਤ, 12 ਬੁਰੀ ਤਰ੍ਹਾਂ ਝੁਲਸੇ

ਊਨਾ, 22 ਫਰਵਰੀ 2022 – ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ (ਹਿਮਾਚਲ ਪ੍ਰਦੇਸ਼ ਟਾਹਲੀਵਾਲ ਫੈਕਟਰੀ ਬਲਾਸਟ) ਵਿੱਚ ਵੱਡਾ ਧਮਾਕਾ ਹੋਣ ਦੀ ਖ਼ਬਰ ਹੈ। ਊਨਾ ਜ਼ਿਲ੍ਹੇ ਦੇ ਟਾਹਲੀਵਾਲ ਸਥਿਤ ਫੈਕਟਰੀ ਵਿੱਚ ਹੋਏ ਇਸ ਧਮਾਕੇ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ ਹੈ। ਕਿਹਾ ਜਾ ਰਿਹਾ ਹੈ ਕਿ ਧਮਾਕੇ ‘ਚ ਸਾਰੇ ਜ਼ਿੰਦਾ ਸੜ ਗਏ। ਇਸ ਤੋਂ ਇਲਾਵਾ 12 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਸਾਰੇ ਜ਼ਖਮੀਆਂ ਨੂੰ ਊਨਾ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਫਾਇਰ ਬ੍ਰਿਗੇਡ ਅਤੇ ਕੁਝ ਹੋਰ ਪ੍ਰਸ਼ਾਸਨਿਕ ਲੋਕ ਮੌਕੇ ‘ਤੇ ਪਹੁੰਚ ਗਏ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਭਾਰਤ ਨੇ ਕੀਤਾ ਵਾਅਦਾ ਪੂਰਾ: ਅੱਜ ਪਾਕਿਸਤਾਨ ਰਸਤੇ ਅਫ਼ਗ਼ਾਨਿਸਤਾਨ ਭੇਜੀ ਜਾਵੇਗੀ ਰਾਹਤ ਸਮਗਰੀ

ਪੰਜਾਬ ਚੋਣਾਂ: ਔਰਤਾਂ ਨੇ 11 ਸੀਟਾਂ ‘ਤੇ ਵੋਟਿੰਗ ‘ਚ ਮਰਦਾਂ ਨੂੰ ਪਛਾੜਿਆ