ਪੰਜਾਬ ਚੋਣਾਂ: ਔਰਤਾਂ ਨੇ 11 ਸੀਟਾਂ ‘ਤੇ ਵੋਟਿੰਗ ‘ਚ ਮਰਦਾਂ ਨੂੰ ਪਛਾੜਿਆ

ਚੰਡੀਗੜ੍ਹ, 22 ਫਰਵਰੀ 202 – ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ‘ਤੇ ਇਸ ਵਾਰ 1 ਕਰੋੜ 2 ਲੱਖ 996 ਮਹਿਲਾ ਵੋਟਰ ਸਨ। ਜਿਹਨਾਂ ਨੇ 11 ਸੀਟਾਂ ’ਤੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਅਤੇ ਇਨ੍ਹਾਂ ਸੀਟਾਂ ‘ਤੇ ਔਰਤਾਂ ਨੇ ਵੋਟਿੰਗ ‘ਚ ਮਰਦਾਂ ਨੂੰ ਪਛਾੜ ਦਿੱਤਾ। ਇਨ੍ਹਾਂ ਵਿੱਚੋਂ ਜ਼ਿਆਦਾਤਰ ਸੀਟਾਂ ਦੋਆਬੇ ਵਿੱਚ ਹਨ। ਜਿਸ ਕਾਰਨ ਇੱਥੇ ਜਿੱਤ ਜਾਂ ਹਾਰ ਨੂੰ ਲੈ ਕੇ ਅਟਕਲਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਭਾਵੇਂ ਚੋਣ ਕਮਿਸ਼ਨ ਪੰਜਾਬ ਵਿੱਚ ਮਹਿਲਾ ਵੋਟਰਾਂ ਦੀ ਗਿਣਤੀ ਇੱਕ ਕਰੋੜ ਕਰਨ ਵਿੱਚ ਕਾਮਯਾਬ ਹੋਇਆ ਹੈ ਪਰ ਸਿਰਫ਼ 73 ਲੱਖ ਔਰਤਾਂ ਨੇ ਹੀ ਆਪਣੀ ਵੋਟ ਪਾਈ।

ਪੰਜਾਬ ਵਿੱਚ ਕੁੱਲ ਪੋਲਿੰਗ ਦੀ ਗੱਲ ਕਰੀਏ ਤਾਂ 1 ਕਰੋੜ 54 ਲੱਖ 69 ਹਜ਼ਾਰ 618 ਵੋਟਰਾਂ ਨੇ ਆਪਣੀ ਵੋਟ ਪਾਈ ਹੈ। ਜਿਸ ਵਿੱਚ 81 ਲੱਖ 33 ਹਜ਼ਾਰ 930 ਪੁਰਸ਼ ਹਨ ਜਦਕਿ 73 ਲੱਖ 35 ਹਜ਼ਾਰ 406 ਔਰਤਾਂ ਹਨ। ਪੰਜਾਬ ਵਿੱਚ ਕੁੱਲ ਵੋਟਰ 2 ਕਰੋੜ 14 ਲੱਖ 99 ਹਜ਼ਾਰ 804 ਸਨ। ਜਿਸ ਵਿੱਚ 1 ਕਰੋੜ 12 ਲੱਖ 98 ਹਜ਼ਾਰ 81 ਪੁਰਸ਼ ਵੋਟਰ ਅਤੇ 1 ਕਰੋੜ 2 ਲੱਖ 996 ਮਹਿਲਾ ਵੋਟਰ ਸਨ। ਇਸ ਸੰਦਰਭ ਵਿੱਚ, ਪੰਜਾਬ ਵਿੱਚ ਔਰਤਾਂ ਦੀ ਪ੍ਰਤੀਸ਼ਤਤਾ 71.90% ਸੀ ਜਦੋਂ ਕਿ ਮਰਦਾਂ ਦੀ ਪ੍ਰਤੀਸ਼ਤਤਾ 0.9% ਵੱਧ ਯਾਨੀ 71.99% ਸੀ।

ਦੋ ਵਿਧਾਨ ਸਭਾ ਸੀਟਾਂ ਅਜਿਹੀਆਂ ਹਨ ਜਿੱਥੇ ਔਰਤਾਂ ਦੀ ਵੋਟਿੰਗ ਪੁਰਸ਼ਾਂ ਦੇ ਕਰੀਬ ਪਹੁੰਚ ਗਈ ਹੈ। ਇਨ੍ਹਾਂ ਵਿੱਚੋਂ ਸ੍ਰੀ ਹਰਗੋਬਿੰਦਪੁਰ ਵਿੱਚ 61,761 ਮਰਦਾਂ ਦੇ ਮੁਕਾਬਲੇ 61,624 ਔਰਤਾਂ ਨੇ ਵੋਟਾਂ ਪਾਈਆਂ। ਇਸੇ ਤਰ੍ਹਾਂ ਬਾਬਾ ਬਕਾਲਾ ਵਿੱਚ 65,486 ਮਰਦਾਂ ਦੇ ਮੁਕਾਬਲੇ 65,116 ਔਰਤਾਂ ਨੇ ਵੋਟਾਂ ਪਾਈਆਂ।

ਡੇਰਾਬੱਸੀ ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਵਿੱਚੋਂ ਇੱਕ ਹੈ ਜਿੱਥੇ ਇੱਕ ਲੱਖ ਤੋਂ ਵੱਧ ਮਰਦਾਂ ਨੇ ਵੋਟ ਪਾਈ ਹੈ। ਇਸ ਸੀਟ ‘ਤੇ 1,06,556 ਪੁਰਸ਼ਾਂ ਨੇ ਆਪਣੀ ਵੋਟ ਪਾਈ। ਇਸ ਦੇ ਨਾਲ ਹੀ ਵੋਟ ਪਾਉਣ ਵਾਲੀਆਂ ਔਰਤਾਂ ਦੀ ਗਿਣਤੀ 92,625 ਰਹੀ। ਇਸ ਸੀਟ ‘ਤੇ ਕੁੱਲ 1,99,187 ਵੋਟਿੰਗ ਹੋਈ। ਜੋ 69.25 ਫੀਸਦੀ ‘ਤੇ ਰਿਹਾ। ਇਸ ਸੀਟ ‘ਤੇ ਕੁੱਲ ਵੋਟਰ 2 ਲੱਖ 87 ਹਜ਼ਾਰ 622 ਸਨ। ਜਿਸ ਵਿੱਚ ਮਰਦਾਂ ਦੀ ਗਿਣਤੀ 1,50,890 ਅਤੇ ਮਹਿਲਾ ਵੋਟਰਾਂ ਦੀ ਗਿਣਤੀ 1,36,706 ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਹਿਮਾਚਲ ਪ੍ਰਦੇਸ਼ ਦੇ ਊਨਾ ‘ਚ ਪਟਾਕਾ ਫੈਕਟਰੀ ‘ਚ ਧਮਾਕਾ, 6 ਦੀ ਮੌਤ, 12 ਬੁਰੀ ਤਰ੍ਹਾਂ ਝੁਲਸੇ

ਗੁਰੂ ਨਾਨਕ ਦੇਵ ਜੀ ਦੀ ਬਾਣੀ ’ਤੇ ਪੀਐਚਡੀ ਕਰਨ ’ਤੇ ਐਡਵੋਕੇਟ ਧਾਮੀ ਨੇ ਪ੍ਰੋ. ਕਲਿਆਣ ਸਿੰਘ ਨੂੰ ਦਿੱਤੀ ਵਧਾਈ