ਲੁਧਿਆਣਾ, 23 ਫਰਵਰੀ 2022 – ਪੰਜਾਬ ‘ਚ ਮੀਂਹ ਤੋਂ ਬਾਅਦ ਸੂਰਜ ਦਿਖਾਈ ਦੇਣ ਲੱਗ ਗਿਆ ਸੀ, ਅਤੇ ਗਰਮੀ ਵੀ ਵਧਣ ਲੱਗ ਗਈ ਸੀ ਅਤੇ ਅਜਿਹਾ ਲੱਗ ਰਿਹਾ ਸੀ ਕਿ ਹੁਣ ਸਰਦੀ ਜਲਦ ਹੀ ਖਤਮ ਹੋ ਜਾਵੇਗੀ। ਪਰ ਇੱਕ ਵਾਰ ਫੇਰ ਮੌਸਮ ਨੇ ਕਰਵਟ ਬਦਲੀ ਹੈ ਅਤੇ ਪੰਜਾਬ ‘ਚ ਮੰਗਲਵਾਰ ਸਵੇਰ ਤੋਂ ਦੇਰ ਰਾਤ ਤੱਕ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਧੂੜ ਭਰੀਆਂ ਹਵਾਵਾਂ ਚੱਲਦੀਆਂ ਰਹੀਆਂ। ਹਾਲਾਂਕਿ ਆਸਮਾਨ ‘ਚ ਬੱਦਲ ਵੀ ਦੇਖੇ ਗਏ ਪਰ ਮੀਂਹ ਨਹੀਂ ਪਿਆ। ਮੌਸਮ ਵਿਭਾਗ ਮੁਤਾਬਕ ਬੁੱਧਵਾਰ ਨੂੰ ਹਵਾਵਾਂ ਚੱਲਣਗੀਆਂ ਅਤੇ ਅੰਸ਼ਕ ਤੌਰ ‘ਤੇ ਬੱਦਲ ਛਾਏ ਰਹਿਣਗੇ। 25 ਫਰਵਰੀ ਤੱਕ ਮੌਸਮ ਖੁਸ਼ਕ ਰਹੇਗਾ।
ਇਸ ਦੌਰਾਨ ਮੰਗਲਵਾਰ ਨੂੰ ਲੁਧਿਆਣਾ ‘ਚ ਵੱਧ ਤੋਂ ਵੱਧ ਪਾਰਾ 24 ਡਿਗਰੀ ਤੱਕ ਦਰਜ ਕੀਤਾ ਗਿਆ, ਜਦੋਂ ਕਿ ਘੱਟੋ-ਘੱਟ ਤਾਪਮਾਨ 10 ਡਿਗਰੀ ਦੇ ਆਸ-ਪਾਸ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਹੁਣ ਵੱਧ ਤੋਂ ਵੱਧ ਤਾਪਮਾਨ ਵਧੇਗਾ। ਜੇ ਦਿਨ ਗਰਮ ਹੈ, ਤਾਂ ਸਵੇਰ ਅਤੇ ਸ਼ਾਮ ਨੂੰ ਠੰਡਾ ਰਹੇਗਾ।