ਨੌਂਵੀਂ ਕਲਾਸ ਦੇ ਵਿਦਿਆਰਥੀ ਨੇ ਸਰਹੰਦ ਨਹਿਰ ਵਿਚ ਮਾਰੀ ਛਾਲ

ਰੂਪਨਗਰ, 23 ਫਰਵਰੀ 2022 – ਸ਼ਹਿਰ ਦੇ ਸਰਹਿੰਦ ਨਹਿਰ ਦੇ ਲੋਹੇ ਵਾਲੇ ਪੁਲ ਨੇੜੇ ਰਾਧਾ ਸੁਆਮੀ ਸਤਸੰਗ ਘਰ ਤੋਂ ਸ਼ਿਵਾਲਿਕ ਸਕੂਲ ਵਿੱਚ ਪੜ੍ਹਦੇ ਇਕ ਵਿਦਿਆਰਥੀ ਨੇ ਨਹਿਰ ਵਿਚ ਛਾਲ ਮਾਰ ਦਿੱਤੀ। ਮੌਕੇ ਤੇ ਇਕ ਰਾਹਗੀਰ ਵੱਲੋਂ ਨਹਿਰ ਵਿੱਚ ਛਾਲ ਮਾਰ ਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਪਾਣੀ ਦਾ ਬਹਾਵ ਤੇਜ ਹੋਣ ਕਾਰਨ ਵਿਦਿਆਰਥੀ ਅੱਗੇ ਰੁੜ੍ਹ ਗਿਆ।

ਜਾਣਕਾਰੀ ਅਨੁਸਾਰ ਰਾਧਾ ਸਵਾਮੀ ਸਤਸੰਗ ਭਵਨ ਨਜ਼ਦੀਕ ਐਕਟਿਵਾ ‘ਤੇ ਆਪਣੇ ਪਿਤਾ ਨਾਲ ਸਕੂਲ ਜਾ ਰਹੇ ਨੌਵੀਂ ਦੇ ਵਿਦਿਆਰਥੀ ਨੇ ਸਰਹੰਦ ਨਹਿਰਦੇ ਲੋਹੇ ਵਾਲੇ ਪੁੱਲ ਤੋਂ ਛਾਲ ਮਾਰ ਦਿੱਤੀ। ਥਾਣਾ ਸਿਟੀ ਰੂਪਨਗਰ ਦੇ ਤਫਤੀਸ਼ੀ ਅਧਿਕਾਰੀ ਖੁਸ਼ਹਾਲ ਸਿੰਘ ਨੇ ਦੱਸਿਆ ਕਿ ਸੁਖਪ੍ਰੀਤ ਸਿੰਘ ਪੁੱਤਰ ਹਰਮਨਜੀਤ ਸਿੰਘ ਵਾਸੀ ਗੁਰੂ ਨਗਰ ਰੂਪਨਗਰ, ਜੋ ਸ਼ਿਵਾਲਿਕ ਪਬਲਿਕ ਸਕੂਲ ਦਾ ਵਿਦਿਆਰਥੀ ਸੀ, ਦਾ ਪਿਤਾ ਅੱਜ ਸਵੇਰੇ ਉਸ ਨੂੰ ਐਕਟਿਵਾ ‘ਤੇ ਸਕੂਲ ਛੱਡਣ ਲਈ ਜਾ ਰਿਹਾ ਸੀ, ਜਦੋਂ ਉਹ ਸਰਹਿੰਦ ਨਹਿਰ ‘ਤੇ ਨਵੇਂ ਪੁਲ ਨੇੜੇ ਪੁੱਜਿਆ ਤਾਂ ਐਕਟਿਵਾ ਦੀ ਸਪੀਡ ਘੱਟ ਹੋਣ ‘ਤੇ ਸੁਖਪ੍ਰੀਤ ਸਿੰਘ ਨੇ ਐਕਟਿਵਾ ਤੋਂ ਉਤਰ ਨਹਿਰ ਵਿੱਚ ਛਾਲ ਮਾਰ ਦਿੱਤੀ।

ਉੱਥੇ ਮੌਜੂਦ ਰਾਹਗੀਰਾਂ ਨੇ ਸੁਖਪ੍ਰੀਤ ਸਿੰਘ ਨੂੰ ਨਹਿਰ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਵੀ ਕੀਤੀ ਪਰ ਸਫਲਤਾ ਨਹੀਂ ਮਿਲੀ। ਤਫਤੀਸ਼ੀ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਵੱਲੋਂ ਪਰਿਵਾਰਕ ਮੈਂਬਰਾਂ ਅਤੇ ਗੋਤਾਖੋਰਾਂ ਦੀ ਮੱਦਦ ਨਾਲ ਨਹਿਰ ਵਿੱਚ ਡੁੱਬੇ ਵਿਦਿਆਰਥੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ। ਸੁਖਪ੍ਰੀਤ ਸਿੰਘ ਦੇ ਪਿਤਾ ਹਰਮਨਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਲੜਕੇ ਨੂੰ ਐਲਰਜੀ ਅਤੇ ਚਮੜੀ ਦੀ ਬਿਮਾਰੀ ਹੋਣ ਕਾਰਨ ਉਹ ਕਾਫੀ ਪ੍ਰੇਸ਼ਾਨ ਰਹਿੰਦਾ ਸੀ ।ਉਨਾ ਦੱਸਿਆ ਕਿ ਉਸ ਦੇ ਪੁੱਤਰ ਨੇ ਉਸ ਨੂੰ ਐਕਟਿਵਾ ਹੌਲੀ ਕਰਨ ਲਈ ਕਿਹਾ ਤੇ ਇਕ ਦਮ ਉਤਰ ਕੇ ਨਹਿਰ ਵਿਚ ਛਾਲ ਮਾਰ ਦਿੱਤੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਚੰਡੀਗੜ੍ਹ ਬਿਜਲੀ ਸੰਕਟ: ਮਨੀਸ਼ ਤਿਵਾੜੀ ਨੇ ਗ੍ਰਹਿ ਮੰਤਰੀ ਸ਼ਾਹ ਤੋਂ ਦਖਲ ਦੀ ਕੀਤੀ ਮੰਗ

ਬਠਿੰਡਾ ਅਦਾਲਤ ਵੱਲੋਂ ਫਿਲਮ ਅਦਾਕਾਰਾ ਕੰਗਣਾ ਰਣੌਤ ਨੂੰ ਸੰਮਨ ਜਾਰੀ