ਨਵੀਂ ਦਿੱਲੀ, 25 ਫਰਵਰੀ 2022 – ਅਮਰੀਕਾ ਨੇ ਮਨੀ ਲਾਂਡਰਿੰਗ ਮਾਮਲੇ ‘ਚ ਦੋਸ਼ੀ ਮੰਨਦੇ ਹੋਏ ਪਾਕਿਸਤਾਨ ਨੈਸ਼ਨਲ ਬੈਂਕ ‘ਤੇ 55 ਮਿਲੀਅਨ ਡਾਲਰ (414 ਕਰੋੜ ਰੁਪਏ) ਦਾ ਜ਼ੁਰਮਾਨਾ ਲਗਾਇਆ ਹੈ। ਅਮਰੀਕਾ ਨੇ ਇਹ ਜੁਰਮਾਨਾ ਅਜਿਹੇ ਸਮੇਂ ਲਗਾਇਆ ਹੈ, ਜਦੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਯੂਕਰੇਨ-ਰੂਸ ਜੰਗ ਦਰਮਿਆਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਮਿਲਣ ਲਈ ਮਾਸਕੋ ਪਹੁੰਚੇ ਹਨ।