ਨਵੀਂ ਦਿੱਲੀ, 26 ਫਰਵਰੀ 2022 – ਰੂਸ ਨੇ ਵੀਰਵਾਰ ਨੂੰ ਯੂਕਰੇਨ ‘ਤੇ ਤਿੰਨ-ਪਾਸਿਆਂ ਤੋਂ ਹਮਲਾ ਕੀਤਾ। ਰੂਸ ਨੇ ਦੋ ਦਿਨ ਲਗਾਤਾਰ ਯੂਕਰੇਨ ‘ਤੇ ਲਗਾਤਾਰ ਹਮਲੇ ਕੀਤੇ ਹਨ। ਅੱਜ ਰੂਸ-ਯੂਕਰੇਨ ਦੀ ਜੰਗ ਦਾ ਤੀਜਾ ਦਿਨ ਹੈ। ਰੂਸ ਦੀ ਫੌਜ ਯੂਕਰੇਨ ਦੀ ਰਾਜਧਾਨੀ ਕੀਵ ਪਹੁੰਚ ਚੁੱਕੀ ਹੈ।
ਪਰ ਰੂਸ ਦੇ ਇਸ ਕਦਮ ਦੀ ਪੂਰੀ ਦੁਨੀਆ ‘ਚ ਨਿੰਦਾ ਹੋ ਰਹੀ ਹੈ। ਇਹਨਾਂ ਹੀ ਨਹੀਂ ਰੂਸ ‘ਤੇ ਪਾਬੰਦੀਆਂ ਦਾ ਦੌਰ ਵੀ ਚੱਲ ਰਿਹਾ ਹੈ। ਯੂਰਪੀਅਨ ਯੂਨੀਅਨ ਨੇ ਰੂਸ ਦੇ ਰਾਸ਼ਟਰਪਤੀ ਅਤੇ ਵਿਦੇਸ਼ ਮੰਤਰੀ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਤੋਂ ਬਾਅਦ ਹੁਣ ਨਵੀਆਂ ਪਾਬੰਦੀਆਂ ਲਗਾ ਦਿੱਤੀਆਂ ਹਨ।
ਯੂਰਪੀ ਸੰਘ ਹੁਣ ਰੂਸ ਨੂੰ ਹੈਲੀਕਾਪਟਰਾਂ ਦੀ ਸਪਲਾਈ ਪੂਰੀ ਤਰ੍ਹਾਂ ਬੰਦ ਕਰਨ ਜਾ ਰਿਹਾ ਹੈ। ਇਸ ਲਈ ਹੁਣ ਰੂਸ ਨੂੰ ਹਰ ਤਰ੍ਹਾਂ ਦੇ ਜਹਾਜ਼ਾਂ ਦੀ ਸਪਲਾਈ ਬੰਦ ਕਰ ਦਿੱਤੀ ਜਾਵੇਗੀ। ਰੂਸ ਦੇ ਖਿਲਾਫ ਯੂਰਪੀ ਸੰਘ ਦੇ ਇਸ ਫੈਸਲੇ ਨੂੰ ਕਾਫੀ ਸਖਤ ਦੱਸਿਆ ਜਾ ਰਿਹਾ ਹੈ।