ਨਵੀਂ ਦਿੱਲੀ, 27 ਫਰਵਰੀ 2022 – ਸਿੱਖਾਂ ਨੇ ਰੂਸ-ਯੂਕਰੇਨ ਜੰਗ ‘ਚ ਵੀ ਜਾ ਲੰਗਰ ਲਾ ਲਾਏ ਹਨ। ਯੂਕਰੇਨ ‘ਚ ਸਿੱਖ ਕੌਮ ਦੇ ਲੋਕ ਜੰਗੀ ਸਥਾਨ ‘ਤੇ ਜਾ ਕੇ ਲੰਗਰ ਵਰਤਾ ਕੇ ਲੋਕਾਂ ਦੀ ਸੇਵਾ ਕਰ ਰਹੇ ਹਨ। ਇਹ ਸੇਵਾ ਕਿਸੇ ਸਵਾਰਥ ਨਾਲ ਨਹੀਂ ਸਗੋਂ ਨਿਰਸਵਾਰਥ ਹੋ ਕੇ ਮਨੁੱਖਤਾ ਨੂੰ ਬਚਾਉਣ ਲਈ ਕੀਤੀ ਜਾ ਰਹੀ ਹੈ।
ਯੂਕਰੇਨ ਵਿੱਚ ਸਿੱਖ ਭਾਈਚਾਰੇ ਦੇ ਲੋਕਾਂ ਵੱਲੋਂ ਥਾਂ-ਥਾਂ ਲਿਜਾ ਕੇ ਲੰਗਰ ਤਿਆਰ ਕੀਤਾ ਜਾ ਰਿਹਾ ਹੈ ਅਤੇ ਵਰਤਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਟਰੇਨਾਂ ‘ਚ ਯਾਤਰੀਆਂ ਨੂੰ ਖਾਣਾ ਖੁਆਇਆ ਜਾ ਰਿਹਾ ਹੈ।
ਸੇਵਾ ਦੀ ਭਾਵਨਾ ਹਮੇਸ਼ਾਂ ਹੀ ਇਸ ਕੌਮ ‘ਚ ਰਹੀ ਹੈ। ਸਿਰਫ ਯੂਕਰੇਨ ਹੀ ਨਹੀਂ ਮਿਆਂਮਾਰ ਦਾ ਸੰਕਟ ਹੋਵੇ, ਆਈ ਐਸ ਆਈ ਐਸ ਦੇ ਦਹਿਸ਼ਤੀ ਖੇਤਰ, ਇਰਾਕ , ਕਿਸਾਨ ਅੰਦੋਲਨ, ਦਿੱਲੀ ਦਾ ਸ਼ਾਹੀਨ ਬਾਗ ਅੰਦੋਲਨ, ਹੜ੍ਹ ਪ੍ਰਭਾਵਿਤ ਖੇਤਰ, ਕੋਰੋਨਾ ਮਹਾਂਮਾਰੀ ਦਾ ਸੰਕਟ, ਹਰ ਥਾਂ ਸਿੱਖ ਭਾਈਚਾਰੇ ਦੇ ਲੋਕ ਅੱਗੇ ਆਏ ਹਨ ਅਤੇ ਲੰਗਰ ਲਾ ਲੋਕਾਂ ਨੂੰ ਭੋਜਨ ਦਿੱਤਾ ਹੈ।