ਰਾਮ ਰਹੀਮ 21 ਦਿਨਾਂ ਦੀ ਫਰਲੋ ਮਾਣ ਮੁੜ ਪਹੁੰਚਿਆ ਸੁਨਾਰੀਆ ਜੇਲ੍ਹ

ਚੰਡੀਗੜ੍ਹ, 28 ਫਰਵਰੀ 2022 – ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ 21 ਦਿਨ ਦੀ ਫਰਲੋ ਖਤਮ ਤੋਂ ਬਾਅਦ 28 ਫਰਵਰੀ ਨੂੰ ਸੁਨਾਰੀਆ ਜੇਲ੍ਹ ਵਾਪਸ ਪਹੁੰਚ ਗਿਆ ਹੈ।

ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੀ 21 ਦਿਨਾਂ ਦੀ ਫਰਲੋ ਖਤਮ ਹੋ ਗਈ ਹੈ। ਰਾਮ ਰਹੀਮ ਸਵੇਰੇ 11:50 ਵਜੇ ਸੁਨਾਰੀਆ ਜੇਲ੍ਹ ਪਹੁੰਚਿਆ। ਡੇਰਾ ਮੁਖੀ ਦੀ ਆਮਦ ਦੇ ਮੱਦੇਨਜ਼ਰ ਜੇਲ੍ਹ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਆਸਪਾਸ ਦੇ ਇਲਾਕੇ ਨੂੰ ਵੀ ਘੇਰਾ ਪਾ ਲਿਆ ਗਿਆ ਹੈ।

ਫਰਲੋ ਖਤਮ ਹੋਣ ਤੋਂ ਬਾਅਦ ਰਾਮ ਰਹੀਮ ਕਰੀਬ 11 ਵਜੇ ਗੁਰੂਗ੍ਰਾਮ ਸਥਿਤ ਡੇਰੇ ਦੇ ਨਾਮਚਰਚਾ ਘਰ ਤੋਂ ਨਿਕਲਿਆ। ਕਰੀਬ 55 ਮਿੰਟ ਦੀ ਯਾਤਰਾ ਤੋਂ ਬਾਅਦ ਰਾਮ ਰਹੀਮ ਸੁਨਾਰੀਆ ਜੇਲ੍ਹ ਪਹੁੰਚਿਆ। ਉਨ੍ਹਾਂ ਦੇ ਨਾਲ 10 ਵਾਹਨਾਂ ਦਾ ਲੰਬਾ ਕਾਫਲਾ ਵੀ ਸੀ। ਸੁਨਾਰੀਆ ਜੇਲ੍ਹ ‘ਚ ਮੌਕੇ ‘ਤੇ 100 ਤੋਂ ਵੱਧ ਪੁਲਿਸ ਬਲ ਤਾਇਨਾਤ ਸੀ। ਜਦਕਿ ਏਐਸਪੀ ਕ੍ਰਿਸ਼ਨ ਕੁਮਾਰ ਲੋਹਚਬ, ਡੀਐਸਪੀ ਸੱਜਣ ਸਿੰਘ ਮੌਕੇ ’ਤੇ ਮੌਜੂਦ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਰੂਸ-ਯੂਕਰੇਨ ਜੰਗ ‘ਚ ਤਬਾਹ ਹੋਇਆ ਦੁਨੀਆ ਦਾ ਸਭ ਤੋਂ ਵੱਡਾ ਜਹਾਜ਼

DSGMC ਨੇ ਯੂਕਰੇਨ ਵਿਚ ਫਸੇ ਭਾਰਤੀਆਂ ਦੀ ਤੰਦਰੁਸਤੀ ਲਈ ਪਾਠ ਰਖਵਾਏ