ਚੰਡੀਗੜ੍ਹ, 28 ਫਰਵਰੀ 2022 – ਯੂਕਰੇਨ ‘ਚ ਫਸੇ ਲੋਕਾਂ ਲਈ ਰਵੀ ਸਿੰਘ ਖਾਲਸਾ ਅੱਗੇ ਆਏ ਹਨ। ਉਹਨਾਂ ਨੇ ਫੇਸਬੁੱਕ ‘ਤੇ ਪੋਸਟ ਸ਼ੇਅਰ ਕਰਦਿਆਂ ਲਿਖਿਆ ਕੇ “ਯੂਕਰੇਨ ‘ਚ ਕਈ ਡਰੇ ਹੋਏ ਅੰਤਰਰਾਸ਼ਟਰੀ ਵਿਦਿਆਰਥੀ ਘਰ ਜਾਣ ਦੀ ਕੋਸ਼ਿਸ਼ ਕਰ ਰਹੇ ਹਨ, ਸਾਡਾ ਕੰਮ ਲੋਕਾਂ ਦੀ ਜਾਨ ਬਚਾਉਣਾ ਤੇ ਉਨ੍ਹਾਂ ਨੂੰ ਉਮੀਦ ਦੇਣਾ ਹੈ, ਅਸੀਂ ਇਨ੍ਹਾਂ ਬੱਚਿਆਂ ਦੀ ਸੁਰੱਖਿਆ ਲਈ ਕੇਂਦਰ ਸਰਕਾਰ ਸਮੇਤ ਕਿਸੇ ਨਾਲ ਵੀ ਕੰਮ ਕਰਾਂਗੇ ! ਇਹ ਰਾਜਨੀਤੀ ਦਾ ਨਹੀਂ, ਮਨੁੱਖਤਾ ਦਾ ਸਮਾਂ ਹੈ !’
ਰੂਸ ਅਤੇ ਯੂਕਰੇਨ ਵਿਚਕਾਰ ਜੰਗ ਦਾ ਅੱਜ ਪੰਜਵਾਂ ਦਿਨ ਹੈ। ਇਸ ਦੌਰਾਨ ਅੱਜ ਰੂਸ ਅਤੇ ਯੂਕਰੇਨ ਵਿਚਕਾਰ ਮਸਲੇ ਨੂੰ ਹੱਲ ਕਰਨ ਨੂੰ ਲੈ ਕੇ ਬੇਲਾਰੂਸ ‘ਚ ਮੀਟਿੰਗ ਸ਼ੁਰੂ ਹੋ ਗਈ ਹੈ।
ਦੋਵੇਂ ਦੇਸ਼ਾਂ ’ਚ ਯੁੱਧ ਨੂੰ ਖ਼ਤਮ ਕਰਨ ਲਈ ਉੱਚ ਪੱਧਰੀ ਵਫ਼ਦਾਂ ’ਚ ਰੂਸ-ਯੂਕਰੇਨ ਵਿਚਾਲੇ ਗੱਲਬਾਤ ’ਚ ਸ਼ੁਰੂ ਹੋਈ ਹੈ।