ਬਿਹਾਰ, 4 ਮਾਰਚ 2022 – ਬਿਹਾਰ ਦੇ ਭਾਗਲਪੁਰ ‘ਚ ਵੀਰਵਾਰ ਰਾਤ ਨੂੰ ਵੱਡਾ ਹਾਦਸਾ ਵਾਪਰ ਗਿਆ। ਇੱਥੇ ਇੱਕ ਇਮਾਰਤ ਵਿੱਚ ਧਮਾਕਾ ਹੋਇਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਤਿੰਨ ਮੰਜ਼ਿਲਾ ਮਕਾਨ ਢਹਿ ਗਿਆ। ਇਸ ਹਾਦਸੇ ‘ਚ 5 ਲੋਕਾਂ ਦੀ ਮੌਤ ਹੋ ਗਈ। ਜਦਕਿ 8 ਲੋਕ ਜ਼ਖਮੀ ਹੋਏ ਹਨ। ਗੁਆਂਢੀਆਂ ਦਾ ਇਲਜ਼ਾਮ ਹੈ ਕਿ ਘਰ ਵਿੱਚ ਬੰਬ ਬਣਾਏ ਜਾਂਦੇ ਸਨ।
ਇਹ ਧਮਾਕਾ ਭਾਗਲਪੁਰ ਜ਼ਿਲ੍ਹੇ ਦੇ ਤਾਤਾਰਪੁਰ ਥਾਣਾ ਖੇਤਰ ਵਿੱਚ ਹੋਇਆ। ਇਸ ਘਟਨਾ ਵਿੱਚ 2-3 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਜਿਸ ਇਮਾਰਤ ‘ਚ ਧਮਾਕਾ ਹੋਇਆ, ਉਹ ਕੋਤਵਾਲੀ ਤੋਂ ਮਹਿਜ਼ 100 ਮੀਟਰ ਦੀ ਦੂਰੀ ‘ਤੇ ਸੀ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਧਮਾਕਾ ਕਿਸੇ ਬੰਬ ਕਾਰਨ ਹੋਇਆ ਹੈ। ਧਮਾਕੇ ‘ਚ ਤਿੰਨ ਮੰਜ਼ਿਲਾ ਇਮਾਰਤ ਢਹਿ ਗਈ।
ਹਾਦਸੇ ‘ਚ 5 ਲੋਕਾਂ ਦੀ ਮੌਤ ਹੋ ਗਈ। ਜਦਕਿ 8 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਭਾਗਲਪੁਰ ਦੇ ਡੀਆਈਜੀ ਸੁਜੀਤ ਕੁਮਾਰ ਨੇ ਕਿਹਾ, ”ਮੁਢਲੀ ਜਾਂਚ ‘ਚ ਬਾਰੂਦ ਅਤੇ ਗੈਰ-ਕਾਨੂੰਨੀ ਪਟਾਕਿਆਂ ਅਤੇ ਦੇਸੀ ਬੰਬਾਂ ਨਾਲ ਧਮਾਕਾ ਹੋਣ ਦੀ ਗੱਲ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਐਫਐਸਐਲ ਟੀਮ ਦੀ ਜਾਂਚ ਤੋਂ ਬਾਅਦ ਇਹ ਤੈਅ ਕੀਤਾ ਜਾਵੇਗਾ ਕਿ ਧਮਾਕਾ ਕਿਸ ਕਾਰਨ ਹੋਇਆ ਹੈ।
ਭਾਗਲਪੁਰ ਦੀ ਸਾਬਕਾ ਡਿਪਟੀ ਮੇਅਰ ਪ੍ਰਤੀਤੀ ਸ਼ੇਖਰ ਨੇ ਕਿਹਾ ਕਿ ਭਾਗਲਪੁਰ ਵਿੱਚ ਦਿਨੋਂ ਦਿਨ ਬੰਬ ਧਮਾਕਿਆਂ ਦੀਆਂ ਘਟਨਾਵਾਂ ਵੱਧ ਰਹੀਆਂ ਹਨ। ਪੁਲਿਸ ਅਤੇ ਐਫਐਸਐਲ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ ਅਤੇ ਜਾਂਚ ਵਿੱਚ ਜੁਟੀਆਂ ਹੋਈਆਂ ਹਨ।