ਸਟਰੌਂਗ ਰੂਮ ਤੇ ਤਾਇਨਾਤ ਸਬ ਇੰਸਪੈਕਟਰ ਦੀ ਗੋਲੀ ਵੱਜਣ ਨਾਲ ਮੌਤ

ਫ਼ਾਜ਼ਿਲਕਾ, 4 ਮਾਰਚ 2022 – ਫ਼ਾਜ਼ਿਲਕਾ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਵਿਚ ਬਣਾਏ ਗਏ ਸਟਰੌਂਗ ਰੂਮ ‘ ਚ ਗੋਲੀ ਲੱਗਣ ਨਾਲ ਸਬ ਇੰਸਪੈਕਟਰ ਦੀ ਮੌਤ ਹੋਣ ਦੀ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਿਕ ਅੱਜ ਸਵੇਰੇ ਤੜਕਸਾਰ ਡਿਊਟੀ ‘ਤੇ ਤੈਨਾਤ ਸਬ ਇੰਸਪੈਕਟਰ ਬਲਦੇਵ ਸਿੰਘ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਪੁਲਿਸ ਮਾਮਲੇ ਦੀ ਜਾਂਚ ਵਿਚ ਜੁੱਟ ਗਈ ਹੈ।

ਸਬ ਇੰਸਪੈਕਟਰ ਬਲਦੇਵ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕਿਆਂ ਵਿੱਚ ਈ ਵੀ ਐਮ ਮਸ਼ੀਨਾਂ ਲਈ ਬਣਾਏ ਗਏ ਸਟਰੌਂਗ ਰੂਮ ਉੱਪਰ ਬਤੌਰ ਇੰਚਾਰਜ ਡਿਊਟੀ ਨਿਭਾ ਰਹੇ ਸਨ।

ਸਬ ਇੰਸਪੈਕਟਰ ਬਲਦੇਵ ਸਿੰਘ ਨੂੰ ਗੋਲੀ ਲੱਗਣ ਤੋਂ ਬਾਅਦ ਇਲਾਜ ਲਈ ਐਂਬੂਲੈਂਸ ਰਾਹੀਂ ਹਸਪਤਾਲ ਲੈ ਜਾਇਆ ਗਿਆ ਪਰ ਇਸ ਦੌਰਾਨ ਹੀ ਉਸ ਦੀ ਮੌਤ ਹੋ ਗਈ। ਇਸ ਥਾਣੇਦਾਰ ਵੱਲੋਂ ਗੋਲੀ ਆਪਣੇ ਆਪ ਖੁਦ ਨੂੰ ਮਾਰੀ ਗਈ ਜਾਂ ਫਿਰ ਅਚਾਨਕ ਗੋਲੀ ਚੱਲਣ ਨਾਲ ਇਹ ਭਾਣਾ ਵਾਪਰਿਆ ਇਸੇ ਜਾਂਚ ਅਧਿਕਾਰੀ ਬਰੀਕੀ ਨਾਲ ਦੇਖ ਰਹੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕੀਵ ਨੇੜੇ ਯੂਕਰੇਨੀ ਫੌਜ ਨੇ ਮਾਰਿਆ ਰੂਸੀ ਫੌਜ ਦਾ ਮੇਜਰ ਜਨਰਲ, ਸਨਾਈਪਰ ਨੇ ਮਾਰੀ ਗੋਲੀ

ਰੂਸ-ਯੂਕਰੇਨ ਜੰਗ: ਇਕ ਹੋਰ ਭਾਰਤੀ ਵਿਦਿਆਰਥੀ ਨੂੰ ਲੱਗੀ ਗੋਲੀ