BSF ਕੈਂਪ ‘ਚ ਗੋਲੀਬਾਰੀ, ਡਿਊਟੀ ‘ਤੇ ਮੌਜੂਦ BSF ਜਵਾਨ ਨੇ ਹੀ ਗੋਲੀਆਂ ਚਲਾਈਆਂ, 2 ਦੀ ਮੌਤ

ਅੰਮ੍ਰਿਤਸਰ, 6 ਮਾਰਚ 2022 – ਬੀ. ਐੱਸ. ਐੱਫ. ਸੈਕਟਰ ਹੈੱਡਕੁਆਟਰ ਖਾਸਾ ਅੰਮ੍ਰਿਤਸਰ ਵਿਖੇ ਡਿਊਟੀ ‘ਤੇ ਤਾਇਨਾਤ ਇਕ ਜਵਾਨ ਨੇ ਡਿਊਟੀ ਦੌਰਾਨ ਅੰਨ੍ਹੇਵਾਹ ਗੋਲੀਆਂ ਚਲਾ ਕੇ 2 ਡਿਊਟੀ ‘ਤੇ ਤਾਇਨਾਤ ਜਵਾਨਾਂ ਨੂੰ ਮੌਕੇ ‘ਤੇ ਮਾਰ ਦਿੱਤਾ ਅਤੇ 6 ਬੀ.ਐੱਸ.ਐਫ਼. ਜਵਾਨਾਂ ਨੂੰ ਜ਼ਖ਼ਮੀ ਕਰ ਦਿੱਤਾ ਹੈ। ਉਸ ਨੇ ਬੀ.ਐੱਸ.ਐਫ. ਦੇ ਅਫ਼ਸਰ ਦੀ ਗੱਡੀ ‘ਤੇ ਵੀ ਫਾਇਰਿੰਗ ਕੀਤੀ ਪਰ ਉਹ ਵਾਲ – ਵਾਲ ਬਚ ਗਏ।

ਉਸ ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਸ ਨੂੰ ਜ਼ਖ਼ਮੀ ਹਾਲਤ ‘ਚ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਲਿਜਾਇਆ ਗਿਆ ਹੈ। ਸੂਤਰਾਂ ਮੁਤਾਬਿਕ ਮਿਲੀ ਜਾਣਕਾਰੀ ਅਨੁਸਾਰ ਬੀ.ਐੱਸ.ਐਫ. ਦੇ ਮੁੱਖ ਦਫ਼ਤਰ ਖਾਸਾ ਵਿਖੇ ਜਵਾਨ ਨੇ ਵੱਧ ਡਿਊਟੀ ਲਏ ਜਾਣ ਦੇ ਦੁੱਖੋਂ ਸਤਾਏ ਨੇ ਗੋਲੀਆਂ ਚਲਾਈਆਂ ਹਨ।

What do you think?

Written by Ranjeet Singh

Comments

Leave a Reply

Your email address will not be published. Required fields are marked *

Loading…

0

ਮਾਂ ਨੇ ਜਿਸ ਪੁੱਤ ਲਈ ਲਾਕਡਾਊਨ ‘ਚ 1400 ਕਿਲੋਮੀਟਰ ਸਕੂਟੀ ਚਲਾਈ ਸੀ, ਹੁਣ ਉਹੀ ਪੁੱਤ ਯੂਕਰੇਨ ਦੀ ਜੰਗ ‘ਚ ਫਸਿਆ

MP ਔਜਲਾ ਪੋਲੈਂਡ ‘ਚ ਵਿਦਿਆਰਥੀਆਂ ਕੋਲ ਪਹੁੰਚੇ