ਨਵੀਂ ਦਿੱਲੀ, 6 ਮਾਰਚ 2022 – ਮਹਿਲਾ ਵਿਸ਼ਵ ਕੱਪ ‘ਚ ਭਾਰਤ ਨੇ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਐਤਵਾਰ ਨੂੰ ਖੇਡੇ ਗਏ ਮੈਚ ‘ਚ ਮਿਤਾਲੀ ਬ੍ਰਿਗੇਡ ਨੇ ਪਾਕਿਸਤਾਨ ਨੂੰ 108 ਦੌੜਾਂ ਨਾਲ ਹਰਾਇਆ। ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 244 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ‘ਚ ਪਾਕਿਸਤਾਨ ਦੀ ਟੀਮ 137 ਦੌੜਾਂ ‘ਤੇ ਆਲ ਆਊਟ ਹੋ ਗਈ। ਵਿਸ਼ਵ ਕੱਪ ‘ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੇ ਗਏ ਸਾਰੇ ਮੈਚਾਂ ‘ਚ ਟੀਮ ਇੰਡੀਆ ਨੂੰ ਕਦੇ ਵੀ ਹਾਰ ਦਾ ਸਾਹਮਣਾ ਨਹੀਂ ਕਰਨਾ ਪਿਆ ਹੈ। ਜਿਸ ਨੂੰ ਅੱਜ ਵੀ ਭਾਰਤ ਨੇ ਜਾਰੀ ਰੱਖਿਆ।
ਇਸ ਮੈਚ ‘ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਟੀਮ ਇੰਡੀਆ ਨੇ 244 ਦੌੜਾਂ ਬਣਾਈਆਂ ਸਨ, ਜਿਸ ਦੇ ਜਵਾਬ ‘ਚ ਪਾਕਿਸਤਾਨ ਦੀ ਟੀਮ 137 ਦੌੜਾਂ ‘ਤੇ ਸਿਮਟ ਗਈ ਸੀ। ਭਾਰਤ ਲਈ ਸੀਨੀਅਰ ਝੂਲਨ ਗੋਸਵਾਮੀ ਨੇ ਦੋ ਵਿਕਟਾਂ ਲਈਆਂ, ਜਦਕਿ ਟੀਮ ਇੰਡੀਆ ਦੀ ਸਟਾਰ ਰਾਜੇਸ਼ਵਰੀ ਗਾਇਕਵਾੜ ਨੇ 10 ਓਵਰਾਂ ਵਿੱਚ 31 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ।
ਇਸ ਮੈਚ ‘ਚ ਪਾਕਿਸਤਾਨ ਦੀ ਬੱਲੇਬਾਜ਼ੀ ਬੁਰੀ ਤਰ੍ਹਾਂ ਨਾਲ ਅਸਫਲ ਰਹੀ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਾਕਿਸਤਾਨ ਵੱਲੋਂ ਸਭ ਤੋਂ ਵੱਧ ਸਲਾਮੀ ਬੱਲੇਬਾਜ਼ ਸਿਦਰਾ ਅਮੀਨ ਨੇ 30 ਦੌੜਾਂ ਬਣਾਈਆਂ ਜਦਕਿ ਡਾਇਨਾ ਬੇਗ ਨੇ ਅੰਤ ‘ਚ 24 ਦੌੜਾਂ ਬਣਾਈਆਂ। ਇਸ ਮੈਚ ‘ਚ ਪਾਕਿਸਤਾਨ ਦਾ ਸਕੋਰ 43 ਓਵਰਾਂ ‘ਚ ਆਲ ਆਊਟ 137 ਦੌੜਾਂ ਸੀ।
ਜਦਕਿ ਟੀਮ ਇੰਡੀਆ ਦੇ ਸਾਰੇ ਗੇਂਦਬਾਜ਼ਾਂ ਨੇ ਵਿਕਟਾਂ ਹਾਸਲ ਕੀਤੀਆਂ ਹਨ। ਝੂਲਨ ਗੋਸਵਾਮੀ ਨੇ ਦੋ, ਮੇਘਨਾ ਸਿੰਘ ਨੇ ਇੱਕ, ਰਾਜੇਸ਼ਵਰੀ ਗਾਇਕਵਾੜ ਨੇ 4, ਦੀਪਤੀ ਸ਼ਰਮਾ ਨੇ 1, ਸਨੇਹ ਰਾਣਾ ਨੇ ਦੋ ਵਿਕਟਾਂ ਹਾਸਲ ਕੀਤੀਆਂ।